19 ਨਵੰਬਰ 2021 ਦਾ ਦਿਨ ਇਤਿਹਾਸਕ ਬਣ ਗਿਆ ਹੈ। ਪੀਐੱਮ ਮੋਦੀ ਨੇ ਸਵੇਰੇ 9 ਵਜੇ ਅਚਾਨਕ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਹੈਰਾਨ ਕਰ ਦਿੱਤਾ ਤਾਂ ਪਤਾ ਲੱਗਾ ਕਿ ਕਿਸਾਨ ਜਿੱਤ ਗਏ, ਸਰਕਾਰ ਹਾਰ ਗਈ ਹੈ। ਇਹ ਲੜਾਈ 15 ਮਹੀਨਿਆਂ ਤੋਂ ਚੱਲ ਰਹੀ ਸੀ। ਅੱਜ ਯਾਨੀ ਕਿ ਕਿਸਾਨਾਂ ਦੀ ਜਿੱਤ ਵਾਲੇ ਦਿਨ ਜਦੋਂ ਤੁਸੀਂ ਇਨ੍ਹਾਂ ਨੂੰ ਪੜ੍ਹੋਗੇ ਤਾਂ ਤੁਹਾਨੂੰ ਕੁਝ ਵੱਖਰਾ ਹੀ ਨਜ਼ਰ ਆਵੇਗਾ। ਖੇਤੀਬਾੜੀ ਕਾਨੂੰਨ ਲਾਗੂ ਹੋਣ ਤੋਂ ਡੇਢ ਮਹੀਨੇ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਇਸ ਦੇ ਵਿਰੋਧ ਵਿੱਚ 26 ਤੋਂ 27 ਨਵੰਬਰ 2020 ਤੱਕ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਸੀ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਭ ਤੋਂ ਵੱਡਾ ਮੁੱਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਾ ਸੀ। ਅੱਜ ਜਸ਼ਨ ਮਨਾ ਰਹੇ ਕਿਸਾਨ ਇਸ ਗੱਲ ਨੂੰ ਲੈ ਕੇ ਭਾਰੀ ਚਿੰਤਾ ਵਿੱਚ ਹਨ। ਹਾਲਾਂਕਿ, ਪੀਐੱਮ ਮੋਦੀ ਅਤੇ ਖੇਤੀਬਾੜੀ ਮੰਤਰੀ ਤੋਮਰ ਨੇ ਸਪੱਸ਼ਟ ਕੀਤਾ ਹੈ ਕਿ ਐੱਮਐੱਸਪੀ ਖਤਮ ਨਹੀਂ ਹੋਵੇਗੀ।
ਕਈ ਔਰਤਾਂ ਆਪਣੇ ਬੱਚਿਆਂ ਸਣੇ ਬਾਰਡਰ ‘ਤੇ ਬੈਠੀਆਂ ਸਨ ਜਿਨ੍ਹਾਂ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਸੀ। ਉਹ ਆਪਣਾ ਦੁੱਖ ਸਾਂਝਾ ਕਰ ਰਹੀਆਂ ਹਨ। ਸੰਗਰੂਰ ਤੋਂ ਆਈ ਗੁਰਮੇਲ ਕੌਰ ਔਰਤਾਂ ਦੇ ਸਮੂਹ ਨਾਲ ਬੈਠੀ ਹੈ। ਇਹ ਸਾਰੀਆਂ ਔਰਤਾਂ ਸੁਨਾਮ ਤਹਿਸੀਲ ਦੇ ਪਿੰਡ ਜਖੇਪਲ ਹੰਬਲਵਾਸ ਦੀਆਂ ਵਸਨੀਕ ਹਨ। ਇਸ ਪਿੰਡ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ। ਗੁਰਮੇਲ ਕੌਰ ਦੇ ਪਤੀ ਨੇ 2007 ਵਿੱਚ 6 ਲੱਖ ਰੁਪਏ ਦੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਸੀ। ਉਦੋਂ ਉਸ ਦਾ ਪੁੱਤਰ ਸਿਰਫ਼ ਪੰਜ ਸਾਲ ਦਾ ਸੀ। ਗੁਰਮੇਲ ਕੋਲ ਦੋ ਕਿਲੇ ਜ਼ਮੀਨ ਹੈ। ਉਹ ਕਹਿੰਦੀ ਹੈ, ‘ਉਸ ਦੇ ਪਤੀ ਨੂੰ ਹਮੇਸ਼ਾ ਕਰਜ਼ਾ ਮੋੜਨ ਦੀ ਟੈਨਸ਼ਨ ਰਹਿੰਦੀ ਸੀ। ਜਿਸ ਕਾਰਨ ਪਤੀ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਮੋਦੀ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ। ਪਰ, ਅਜਿਹੀ ਸਥਿਤੀ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕਿਸਾਨ ਦੀ ਆਮਦਨ ਕਿੰਨੀ ਹੈ? ਇਹ ਜਾਣਨ ਲਈ ਅਸੀਂ ਮੋਦੀ ਸਰਕਾਰ ਅਤੇ ਮਨਮੋਹਨ ਸਰਕਾਰ ਦੇ ਸਮੇਂ ਦੌਰਾਨ ਕਰਵਾਏ ਗਏ ਦੋ ਸਰਵੇਖਣਾਂ ਦੀ ਮਦਦ ਲਈ। ਪੰਜਾਬ ਦੇ 12,797 ਪਿੰਡਾਂ ਦੇ ਬਹੁਤੇ ਮਰਦ ਇਸ ਲਹਿਰ ਦਾ ਹਿੱਸਾ ਬਣੇ। 3500 ਤੋਂ ਵੱਧ ਪਿੰਡਾਂ ਵਿੱਚ ਔਰਤਾਂ ਘਰ ਤੋਂ ਲੈ ਕੇ ਖੇਤੀ ਤੱਕ ਦਾ ਸਾਰਾ ਕੰਮ ਸੰਭਾਲਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਗੁਰਪੁਰਬ ਮੌਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਵੱਡਾ ਤੋਹਫਾ ਮਿਲਿਆ ਹੈ, ਜਿਸ ਨਾਲ ਕਿਸਾਨ ਜਥੇਬੰਦੀਆਂ ਵਿਚ ਜਸ਼ਨ ਵਰਗਾ ਮਾਹੌਲ ਹੈ। PM ਮੋਦੀ ਨੇ ਕਿਹਾ ਹੈ ਕਿ ਸੰਸਦ ਸੈਸ਼ਨ ‘ਚ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸੰਸਦ ਸੈਸ਼ਨ 29 ਨਵੰਬਰ ਨੂੰ ਹੈ ਮਤਲਬ 12 ਦਿਨਾਂ ਬਾਅਦ ਕਾਨੂੰਨ ਵਾਪਸੀ ਦੀ ਪ੍ਰਕਿਰਿਆ ਪੂਰੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: