ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਤੋਂ ਮੁਆਫ਼ੀ ਮੰਗਣ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੇ ਸਹਿਯੋਗੀ ਜੂਨੀਅਰ ਹਵਾਬਾਜ਼ੀ ਮੰਤਰੀ ਵੀਕੇ ਸਿੰਘ ਨੇ ਲੀਹ ਤੋਂ ਹੱਟਦੇ ਨਜ਼ਰ ਆਏ ਅਤੇ ਕਿਸਾਨ ਜਥੇਬੰਦੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੱਡਾ ਬਿਆਨ ਦਿੱਤਾ।
ਉਨ੍ਹਾਂ ਕਿਹਾ ਕਿ ਕਦੇ-ਕਦੇ ਅਸੀਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਪਰ ਫਿਰ ਅਸੀਂ ਅੰਨ੍ਹੇਵਾਹ ਦੂਜੇ ਦੇ ਪਿੱਛੇ ਲੱਗ ਜਾਂਦੇ ਹਾਂ। ਮੈਂ ਇੱਕ ਕਿਸਾਨ ਆਗੂ ਨੂੰ ਪੁੱਛਿਆ ਕਿ ਇਨ੍ਹਾਂ ਕਾਨੂੰਨਾਂ ਵਿੱਚ ‘ਕਾਲਾ’ ਕੀ ਹੈ, ਜਿਨ੍ਹਾਂ ਨੂੰ ਤੁਸੀਂ ‘ਕਾਲੇ ਕਾਨੂੰਨ’ ਕਹਿੰਦੇ ਹੋ। ਮੈਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿੱਚ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ? ਉਸ ਨੇ ਕਿਹਾ ਕਿ ਮੈਂ ਮੰਨਦਾ ਹਾਂ ਪਰ ਇਹ ਅਜੇ ਵੀ ਕਾਲੇ ਹਨ।’ ਇਸ ਦਾ ਕੀ ਹੱਲ ਹੈ? ਕੋਈ ਇਲਾਜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਿੱਚ ਸਰਦਾਰੀ ਦੀ ਲੜਾਈ ਹੈ। ਕਿਸੇ ਕਾਰਨ ਕਰਕੇ ਉਹ ਛੋਟੇ ਕਿਸਾਨ ਦੇ ਭਲੇ ਬਾਰੇ ਨਹੀਂ ਸੋਚ ਰਹੇ। ਇਸ ਲਈ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈ ਲਏ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣੇ ਕਿਸਾਨਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ : ਵਿਧਾਇਕ ਬਲਦੇਵ ਖਹਿਰਾ
ਸੰਸਦ ਮੈਂਬਰ ਦਾ ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਦੇ ਸੁਲਹ ਵਾਲੇ ਲਹਿਜੇ ਤੋਂ ਹੱਟਵਾਂ ਸੀ, ਜਿਸ ਵਿੱਚ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਜ਼ਾਰਾਂ ਕਿਸਾਨਾਂ ਲਈ ਪਵਿੱਤਰ ਦਿਨ ਹੈ ਤੇ ਇਹ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਸਮਾਂ ਨਹੀਂ ਹੈ।
ਰਾਸ਼ਟਰ ਤੋਂ ਮੁਆਫੀ ਮੰਗਦੇ ਹੋਏ ਮੈਂ ਸੱਚੇ ਦਿਲ ਨਾਲ ਕਹਿਣਾ ਚਾਹੁੰਦਾ ਹਾਂ ਕਿ ਸ਼ਾਇਦ ਸਾਡੀ ਤਪੱਸਿਆ ਵਿਚ ਕੁਝ ਕਮੀ ਰਹਿ ਗਈ ਸੀ ਜੋ ਅਸੀਂ ਆਪਣੇ ਕਿਸੇ ਕਿਸਾਨ ਨੂੰ ਦੀਵੇ ਦੀ ਰੋਸ਼ਨੀ ਵਾਂਗ ਸਪੱਸ਼ਟ, ਸੱਚ ਬਿਆਨ ਨਹੀਂ ਕਰ ਸਕੇ।