ਫਿਰੋਜ਼ਪੁਰ ਦੇ ਜੀਰਾ ‘ਚ ਪਿੰਡ ਸੇਖਵਾਂ ਦੇ ਖੇਤ ‘ਚੋਂ ਇਕ ਟਿਫਿਨ ਵਿੱਚ ਜ਼ਿੰਦਾ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਉਕਤ ਧਮਾਕਾਖੇਜ਼ ਸਮੱਗਰੀ ਨਾਲ ਜ਼ੀਰਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਧਮਾਕਾਖੇਜ਼ ਸਮੱਗਰੀ ਨੂੰ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਧਮਾਕਾਖੇਜ਼ ਸਮੱਗਰੀ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਨੇ ਪੰਜਾਹ ਕਿਲੋਮੀਟਰ ਦੇ ਦਾਇਰੇ ਵਿੱਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪੁਲਿਸ ਮੁਤਾਬਕ ਪਿੰਡ ਸੇਖਵਾਂ ਦੇ ਖੇਤ ਵਿੱਚ ਇੱਕ ਪਿੰਡ ਵਾਲੇ ਨੇ ਝਾੜੀਆਂ ਵਿੱਚ ਟਿਫ਼ਿਨ ਪਿਆ ਦੇਖਿਆ। ਉਸ ਨੇ ਇਸ ਨੂੰ ਟਿਫਿਨ ਬੰਬ ਸਮਝ ਕੇ ਪੁਲਿਸ ਨੂੰ ਖਬਰ ਦਿੱਤੀ। ਮੌਕੇ ’ਤੇ ਪੁਲਿਸ ਪਾਰਟੀ ਨਾਲ ਜ਼ੀਰਾ ਦੇ ਡੀ.ਐਸ.ਪੀ. ਪਹੁੰਚ ਗਏ। ਪਹਿਲਾਂ ਤਾਂ ਇਸ ਨੂੰ ਟਿਫਿਨ ਬੰਬ ਸਮਝਿਆ ਗਿਆ। ਇਸ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਦੇ ਮੈਂਬਰਾਂ ਦੀ ਟੀਮ ਨੂੰ ਬੁਲਾਇਆ ਗਿਆ।
ਟੀਮ ਨੇ ਪਹੁੰਚ ਕੇ ਇਸ ਨੂੰ ਡਿਫਿਊਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਟਿਫਿਨ ਖੋਲ੍ਹ ਕੇ ਦੇਖਿਆ ਤਾਂ ਉਸ ‘ਚੋਂ ਇਕ ਹੈਂਡ ਗ੍ਰੇਨੇਡ ਬਰਾਮਦ ਹੋਇਆ। ਇਹ ਹੈਂਡ ਗ੍ਰੇਨੇਡ ਬਿਲਕੁਲ ਨਵਾਂ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਗ੍ਰੇਨੇਡ ਇੱਥੇ ਕਿਵੇਂ ਪਹੁੰਚਿਆ ਅਤੇ ਕੌਣ ਲਿਆਇਆ ਹੈ।
ਇਹ ਵੀ ਪੜ੍ਹੋ : ਸਿੱਧੂ ਦਾ ਭਾਜਪਾ ਨੂੰ ਠੋਕਵਾਂ ਜਵਾਬ- ਜੋ ਕਹਿਣਾ ਕਹੀ ਜਾਓ, ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ
ਦੱਸਣਯੋਗ ਹੈ ਕਿ 15 ਸਤੰਬਰ ਨੂੰ ਜਲਾਲਾਬਾਦ ਧਮਾਕੇ ਤੋਂ ਬਾਅਦ ਫ਼ਿਰੋਜ਼ਪੁਰ ਅਤੇ ਜਲਾਲਾਬਾਦ ਤੋਂ ਹੁਣ ਤੱਕ ਚਾਰ ਟਿਫ਼ਿਨ ਬੰਬ ਅਤੇ ਇੱਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।