ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਰਫਤਾਰ ਫੜ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 15 ਮਾਮਲੇ ਸਾਹਮਣੇ ਆਏ ਤੇ ਚਾਰ ਮੌਤਾਂ ਹੋਈਆਂ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ, ਗੁਰਦਾਸਪੁਰ ਮੋਗਾ ਤੇ ਮੋਹਾਲੀ ਵਿੱਚ ਕੋਰੋਨਾ ਕਰਕੇ ਚਾਰ ਲੋਕਾਂ ਨੇ ਦਮ ਤੋੜਿਆ।
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿੱਚ 38 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਜਲੰਧਰ ਵਿੱਚ 11 ਮਾਮਲੇ, ਬਠਿੰਡਾ ‘ਚ 6, ਪਠਾਨਕੋਟ ‘ਚ 5, ਫਿਰੋਜ਼ਪੁਰ ‘ਚ 4 , ਗੁਰਦਾਸਪੁਰ, ਲੁਧਿਆਣਾ, ਮੋਗਾ ਤੇ ਮੋਹਾਲੀ ਵਿੱਚ 2-2 ਤੇ ਅੰਮ੍ਰਿਤਸਰ, ਕਪੂਰਥਲਾ ਤੇ ਪਟਿਆਲਾ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਕੋਰੋਨਾ ਦੇ ਮੁੱਖ ਲੱਛਣ :
ਕੋਰੋਨਾ ਵਿੱਚ ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿੱਚ ਤਕਲੀਫ, ਕੁਝ ਮਰੀਜ਼ਾਂ ਵਿੱਚ ਨੱਕ ਵਗਣਾ, ਗਲੇ ‘ਚ ਖਰਾਸ਼, ਨੱਕ ਬੰਦ ਹੋਣਾ ਤੇ ਦਸਤ ਮੁੱਖ ਲੱਛਣ ਹਨ।
ਇਹ ਵੀ ਪੜ੍ਹੋ : ਸਿੱਧੂ ਸਾਹਿਬ, ਤੁਹਾਡੇ ‘ਵੱਡੇ ਭਰਾ’ ਕਰਕੇ ਪੰਜਾਬ ਦੇ ਜਵਾਨ ਸ਼ਹੀਦ ਹੋ ਰਹੇ, ਉਨ੍ਹਾਂ ਨੂੰ ਸਮਝਾਓ ਤਾਂ ਸਹੀ : ਸੁਭਾਸ਼ ਸ਼ਰਮਾ
ਇੰਝ ਕਰੋ ਬਚਾਅ :
ਕੋਰੋਨਾ ਤੋਂ ਬਚਾਅ ਲਈ ਹਮੇਸ਼ਾ ਮਾਸਕ ਪਹਿਨ ਕੇ ਰੱਖੋ। ਹੱਥ ਹਮੇਸ਼ਾ ਸਾਫ ਰੱਖੋ। ਵਾਰ-ਵਾਰ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਐਵਕੋਹਲ ਯੁਕਤ ਸੈਨੀਟਾਈਜ਼ਰ ਨਾਲ ਹੱਥ ਸਾਫ ਕਰਦੇ ਰਹੋ। ਖੰਘਦੇ ਜਾਂ ਛਿੱਕਣ ਵੇਲੇ ਮੂੰਹ ਤੇ ਨੱਕ ਢੱਕ ਲਓ। ਸਰਦੀ-ਜ਼ੁਕਾਮ ਤੇ ਫਲੂ ਵਾਲਿਆਂ ਤੋਂ ਦੂਰ ਰਹੋ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ।