ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਲ 2021 ਲਈ ‘‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’’ ਤਹਿਤ ਸਰਵੋਤਮ ਕਾਰਗੁਜ਼ਾਰੀ ਕਰਨ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪੁਰਸਕਾਰ ਹਾਸਲ ਕੀਤਾ ਹੈ।
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਚਲਾਏ ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਹਿੱਸੇ ਵਜੋਂ ਆਯੋਜਿਤ ‘ਸਵੱਛ ਅੰਮ੍ਰਿਤ ਮਹੋਤਸਵ’ ਮੌਕੇ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾਂ ਨੂੰ ਐਵਾਰਡ ਦਿੱਤਾ।
ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੇਅਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀਆਂ ਵੱਖ-ਵੱਖ ਪਹਿਲਕਦਮੀਆਂ ਜਿਵੇਂ ਸਵੱਛ ਸਰਵੇਖਣ 2021, ਸਫਾਈ ਮਿੱਤਰ ਸੁਰੱਖਿਆ ਚੈਲੇਂਜ ਅਤੇ ਸ਼ਹਿਰਾਂ ਲਈ ਕੂੜਾ ਮੁਕਤ ਸਟਾਰ ਰੇਟਿੰਗ ਲਈ ਸਰਟੀਫਿਕੇਸ਼ਨ ਆਦਿ ਤਹਿਤ ਕਸਬਿਆਂ/ਸ਼ਹਿਰਾਂ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਸਵੱਛਤਾ ਲਈ ਕੀਤੇ ਗਏ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦੇਣ ਲਈ ਐਵਾਰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਜੋਖਮ ਭਰਪੂਰ ਸਫਾਈ ਪ੍ਰਕਿਰਿਆ ਦੌਰਾਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਖਤਮ ਕਰਨ ਦੇ ਮੱਦੇਨਜ਼ਰ ਪਿਛਲੇ ਸਾਲ ਸ਼ੁਰੂ ਕੀਤੀ ਗਈ। ‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੱਖ-ਵੱਖ ਸ੍ਰੇਣੀਆਂ ਵਿੱਚ ਚੰਡੀਗੜ੍ਹ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸ਼ਾਸਤ ਪ੍ਰਦੇਸ਼ ਵਜੋਂ ਉੱਭਰਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਬੈਂਕਾਂ ਨਾਲ ਸਫਾਈ ਮਿੱਤਰਾਂ ਦੀ ਕਰੈਡਿਟ ਲਿੰਕੇਜ, ਨੌਕਰੀ ਲਈ ਆਨਲਾਈ ਸਿਖਲਾਈ ਦੇਣ ਅਤੇ ਨਾਗਰਿਕ ਸ਼ਿਕਾਇਤ ਨਿਵਾਰਨ ਲਈ 190 ਤੋਂ ਵੱਧ ਸ਼ਹਿਰਾਂ ਵਿੱਚ ਹੈਲਪਲਾਈਨ ਨੰਬਰ 14420 ਸਥਾਪਤ ਕਰਨ ਵਰਗੀਆਂ ਪਹਿਲਕਦਮੀਆਂ ਰਾਹੀਂ ਸ਼ਹਿਰੀ ਭਾਰਤ ਵਿੱਚ ‘ਮੈਨਹੋਲ ਤੋਂ ਮਸ਼ੀਨ ਹੋਲ’ ਤੱਕ ਪਹੁੰਚਾਉਣ ਲਈ ‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’ ਦੀ ਅਹਿਮ ਭੂਮਿਕਾ ਰਹੀ ਹੈ।
ਸਵੱਛ ਸਰਵੇਖਣ-21 (ਅਪਰੈਲ, 2020 ਤੋਂ ਮਾਰਚ, 2021 ਤੱਕ) 10 ਲੱਖ ਤੋਂ ਵੱਧ ਆਬਾਦੀ ਵਾਲੇ ਚੰਡੀਗੜ੍ਹ ਨੇ 16ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਵਾਰ 62 ਕੰਟੋਨਮੈਂਟ ਬੋਰਡਾਂ ਸਮੇਤ 4320 ਸ਼ਹਿਰਾਂ ਨੂੰ ਕਵਰ ਕਰਦੇ ਹੋਏ, ਸਵੱਛ ਸਰਵੇਖਣ 2021 ਨੂੰ ਪੂਰੀ ਤਰਾਂ ਡਿਜੀਟਲਾਈਜ਼ ਕੀਤਾ ਗਿਆ ਸੀ। ਵਿਸ਼ੇਸ਼ ਤੌਰ ‘ਤੇ ਮੁਲਾਂਕਣ ਕਰਨ ਲਈ ਤਿਆਰ ਕੀਤੇ ਗਏ ਐਪਸ ਅਤੇ ਪੋਰਟਲ ਵਰਗੇ ਬਹੁਪੱਖੀ ਪਲੇਟਫਾਰਮਾਂ ਰਾਹੀਂ ਡਾਟਾ ਇਕੱਠਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਮੇਅਰ ਨੇ ਕਿਹਾ ਕਿ ਮੁਲਾਂਕਣ 1 ਮਾਰਚ, 2021 ਤੋਂ 31 ਮਾਰਚ, 2021 ਤੱਕ ਸੁਰੂ ਹੋਇਆ। ਉਨ੍ਹਾਂ ਕਿਹਾ ਕਿ ਸਰਵੇਖਣ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਸਰਵਿਸ ਲੈਵਲ ਪ੍ਰੋਗ੍ਰੈਸ (25 ਸੂਚਕ) ਜਿਸ ਵਿੱਚ ਰਹਿੰਦ-ਖੂੰਹਦ ਨੂੰ ਵੱਖ ਕਰਨਾ ਅਤੇ ਇਕੱਠਾ ਕਰਨਾ, ਪ੍ਰੋਸੈਸਿੰਗ ਅਤੇ ਕੂੜੇ ਦੇ ਨਿਪਟਾਰੇ ਅਤੇ ਸਸਟੇਨੇਬਲ ਸੈਨੀਟੇਸ਼ਨ ਕਰਨਾ; ਗਾਰਬੇਜ ਫਰੀ ਸਿਟੀ (ਜੀਐਫਸੀ) ਅਤੇ ਓਡੀਐਫ ++ ਅਤੇ ਵਾਟਰ + ਪੈਰਾਮੀਟਰਾਂ ਦੀ ਸਟਾਰ ਰੈਟਿੰਗ ਦੇ ਅਧਾਰ ’ਤੇ ਸਰਟੀਫਿਕੇਸ਼ਨ (2 ਸੂਚਕ) ਸ਼ਾਮਲ ਹੈ। ਇਸ ਤੋਂ ਇਲਾਵਾ ਸਿਟੀਜਨਜ ਵਾਇਸ (25 ਸੂਚਕਾਂ) ਦਾ ਮੁੱਖ ਮਾਪਦੰਡ ਸੀ ਜਿਸ ਵਿੱਚ ਸਿਟੀਜ਼ਨ ਫੀਡਬੈਕ, ਨਾਗਰਿਕ ਸ਼ਾਮੂਲੀਅਤ ਅਤੇ ਤਜਰਬੇ, ਸਵੱਛਤਾ ਐਪ, ਨਵੀਨਤਾਵਾਂ ਅਤੇ ਸੁਚੱਜੇ ਅਭਿਆਸ ਸ਼ਾਮਲ ਹਨ।
ਇਹ ਵੀ ਪੜ੍ਹੋ : ਪਤੀ ਹੋਇਆ ਸ਼ਹੀਦ, ਸਹੁਰਾ ਰਿਟਾਇਰਡ ਫੌਜੀ, ਹੁਣ ਖੁਦ ਵੀ ਆਰਮੀ ਅਫਸਰ ਬਣ ਕੇ ਕਰੇਗੀ ਦੇਸ਼ ਦੀ ਸੇਵਾ
ਮੇਅਰ ਨੇ ਕਿਹਾ ਕਿ ਨਾਗਰਿਕਾਂ ਦੀ ਦਰਜਾਬੰਦੀ ਇਨਾਂ ਸੂਚਕਾਂ (ਇੰਡੀਕੇਟਰਾਂ) ਦਾ ਸੁਮੇਲ ਹੈ, ਜੋ ਕਿ ਤਿੰਨ ਤਿਮਾਹੀਆਂ ਵਿੱਚ ਕੀਤੀ ਗਈ । ਜਦੋਂ ਕਿ ਪਹਿਲੀ ਤਿਮਾਹੀ ਅਤੇ ਦੂਜੀ ਤਿਮਾਹੀ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਵਲੋਂ ਕੀਤੇ ਗਏ ਦਾਅਵਿਆਂ ਨੂੰ ਆਨ-ਕਾਲ ਪ੍ਰਮਾਣਿਕਤਾ ਨੂੰ ਲਾਗੂ ਕੀਤਾ ਗਿਆ, ਤੀਜੀ ਤਿਮਾਹੀ ਵਿੱਚ, ਆਨ-ਫੀਲਡ ਵੈਲੀਡੇਸ਼ਨ ਅਤੇ ਨਾਗਰਿਕ ਫੀਡਬੈਕ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਇੱਕ ਭਵਿੱਖਮੁਖੀ ਅਤੇ ਅਤਿ-ਆਧੁਨਿਕ ਜੀਆਈਐਸ ਪਲੇਟਫਾਰਮ ਲਾਂਚ ਕੀਤਾ ਗਿਆ ਹੈ ਜੋ ਕਿ ਮਿਸ਼ਨ ਨੂੰ ਸਮਾਰਟ, ਡੇਟਾ ਸੰਚਾਲਤ ਫੈਸਲੇ ਲੈਣ ਵੱਲ ਅੱਗੇ ਵਧਾਏਗਾ। ਇਹ ਨਵੀਆਂ ਡਿਜੀਟਲ ਵਿਸ਼ੇਸ਼ਤਾਵਾਂ ਮਿਸ਼ਨ ਨੂੰ ਕਾਗਜ਼ ਰਹਿਤ, ਮਜਬੂਤ ਅਤੇ ਪਾਰਦਰਸ਼ੀ ਬਣਨ ਦੇ ਨਾਲ-ਨਾਲ ਰਾਜਾਂ, ਸ਼ਹਿਰਾਂ ਅਤੇ ਸਵੱਛਤਾ ਸਪੈਕਟ੍ਰਮ ਦੇ ਭਾਈਵਾਲਾਂ ਨਾਲ ਚੌਵੀ ਘੰਟੇ ਸੰਪਰਕ ਬਣਾਉਣ ਦੇ ਯੋਗ ਬਣਾਉਣਗੀਆਂ।