ਲੁਧਿਆਣਾ: ਸਮਾਜ ਸੇਵੀ ਅਤੇ ਨਰਮਦਾ ਬਚਾਓ ਅੰਦੋਲਨ ਦੀ ਬਾਨੀ ਮੇਧਾ ਪਾਟਕਰ ਐਤਵਾਰ ਨੂੰ ਲੁਧਿਆਣਾ ਪਹੁੰਚੇ, ਜਿਥੇ ਉਹ ‘ਸਤਲੁਜ ਬਚਾਓ ਮੁਹਿੰਮ’ ਵਿੱਚ ਸ਼ਾਮਲ ਹੋਏ। ਲੁਧਿਆਣਾ ਦੇ ਸਮਾਜ ਸੇਵੀਆਂ ਨਾਲ ਉਨ੍ਹਾਂ ਸਤਲੁਜ ਦਰਿਆ ਦਾ ਦੌਰਾ ਕੀਤਾ।
ਸਤਲੁਜ ਦਰਿਆ ਵਿੱਚ ਵੱਧ ਰਹੇ ਪ੍ਰਦੂਸ਼ਨ ਦਾ ਹਾਲ ਵੇਖ ਕੇ ਮੇਧਾ ਨੇ ਕਿਹਾ ਕਿ ਉਹ ਇਸ ਦੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਣਗੇ। ਇੱਕ ਕਰੋੜ ਲੋਕ ਸਤਲੁਜ ਦਾ ਪਾਣੀ ਪੀ ਰਹੇ ਹਨ। ਸਰਕਾਰ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਹ ਕਾਫੀ ਨਹੀਂ ਹਨ। ਪ੍ਰਦੂਸ਼ਣ ਕਾਰਨ ਲੋਕ ਮਰ ਰਹੇ ਹਨ।
ਸੋਸ਼ਲ ਵਰਕਰ ਸਤਲੁਜ ਦੇ ਕੰਢੇ ਮੱਤੇਵਾੜਾ ਵਿੱਚ ਬਣਾਏ ਜਾ ਰਹੇ ਇੰਡਸਟਰੀਅਲ ਪਾਰਕ ਦਾ ਵਿਰੋਧ ਕਰ ਰਹੇ ਹਨ। ਲੁਧਿਆਣਾ ਦੇ ਸੋਸ਼ਲ ਵਰਕਰਾਂ ਨੇ ਮੱਤੇਵਾੜਾ ਇੰਡਸਟਰੀਅਲ ਪਾਰਕ ਦੇ ਵਿਰੋਧ ਨੂੰ ਸਮਰਥਨ ਦੇਣ ਲਈ ਮੇਧਾ ਪਾਟਕਰ ਨੂੰ ਲੁਧਿਆਣਾ ਬੁਲਾਇਆ ਸੀ। ਮੇਧਾ ਪਾਟਕਰ ਨੇ ਬੁੱਢਾ ਦਰਿਆ ਦਾ ਵੀ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਦਰਿਆ ਨੂੰ ਕਿਸੇ ਵੀ ਕੀਮਤ ‘ਤੇ ਪ੍ਰਦੂਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ, ਇਸ ਨੂੰ ਲੈ ਕੇ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਬੁੱਢਾ ਦਰਿਆ ਦੇ ਪਾਣੀ ਕਰਕੇ ਪ੍ਰਭਾਵਿਤ ਹੋ ਰਹੇ ਹਨ। ਅਸੀਂ ਮਹਾਮਾਰੀ ਤੋਂ ਸਬਕ ਵੀ ਨਹੀਂ ਲੈ ਰਹੇ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮੇਧਾ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਲੋੜ ਹੈ। ਜੰਗਲ ਨੂੰ ਬਚਾਉਣ ਲਈ ਬੂਟੇ ਲਾਉਣਾ ਕੋਈ ਬਦਲ ਨਹੀਂ ਹੈ। ਫਲੱਡ ਪਲੇਨ ਦੀ ਡਿਮਾਰਕੇਸ਼ਨ ਨਹੀਂ ਕੀਤੀ ਗਈ। ਵਾਰਡ ਵਿਧਾਨ ਸਭਾ ਵਿੱਚ ਕੌਂਸਲਰ ਲੋਕਾਂ ਨੂੰ ਪੁੱਛੇ ਬਿਨਾਂ ਕੰਮ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦਾ ਐਲਾਨ, ਨਿਯਮਾਂ ‘ਚ ਹੋਣ ਵਾਲੀ ਸਖਤੀ ਕਾਰਨ ਹੁਣ ਨਹੀਂ ਬਣਾਏਗੀ ਇਹ ਕਾਰਾਂ
ਹਾਈਟੈਕ ਸਾਈਕਲ ਵੈਲੀ ਫਿਲਹਾਲ ਖਾਲੀ ਹੈ। ਉਦਯੋਗਾਂ ਕਾਰਨ ਬੁੱਢਾ ਦਰਿਆ ਪ੍ਰਦੂਸ਼ਿਤ ਹੋ ਰਹੀ ਹੈ। ਦਰਿਆਈ ਪ੍ਰਾਜੈਕਟ ਨੂੰ ਪਾਰਦਰਸ਼ੀ ਬਣਾਉਣਾ ਹੋਵੇਗਾ। ਸਤਲੁਜ ਕੈਚਮੈਂਟ ਖੇਤਰ ਨੂੰ ਸਾਫ਼ ਕਰਨਾ ਹੋਵੇਗਾ। ਨਗਰ ਨਿਗਮ ਨੂੰ ਸੀਵਰੇਜ ਟ੍ਰੀਟਮੈਂਟ ਨੂੰ ਅਪਗ੍ਰੇਡ ਕਰਨਾ ਹੋਵੇਗਾ।