ਪੰਜਾਬ ‘ਚ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਹੁਣ ਰਾਜਸਥਾਨ ਦੀ ਕੈਬਨਿਟ ਵਿੱਚ ਐੱਸ.ਸੀ./ਐੱਸਟੀ. ਮੰਤਰੀ ਸ਼ਾਮਲ ਕਰਨ ‘ਤੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਕਾਂਗਰਸ ‘ਤੇ ਜ਼ੋਰਦਾਰ ਹਮਲਾ ਬੋਲਿਆ।
ਭੈਣ ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਵਲੋਂ ਆਪਣੀ ਪਾਰਟੀ ਦੇ ਡਿੱਗਦੇ ਜਨਆਧਾਰ ਨੂੰ ਰੋਕਣ ਅਤੇ ਰਾਜਨੀਤਕ ਸੁਆਰਥ ਲਈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਹੁਣ ਰਾਜਸਥਾਨ ਵਿਚ ਕੁਝ ਐੱਸ.ਸੀ ਤੇ ਐੱਸ.ਟੀ. ਮੰਤਰੀ ਬਣਾਕੇ ਭਾਰਤੀ ਜਨਤਾ ਪਾਰਟੀ ਵਾਂਗ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਦਲਿਤ ਸਮਾਜ ਨਾਲ ਨਿਰੋਲ ਛਲਾਵਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਖ਼ਾਸ ਤੌਰ ‘ਤੇ ਬਹੁਜਨ ਮਸੀਹਾ ਤੇ ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਆਦਰ ਸਤਿਕਾਰ ਦੇਣਾ ਅਤੇ ਭਾਰਤ ਰਤਨ ਨਾਲ ਸਨਮਾਨਤ ਕਰਨਾ ਤਾਂ ਦੂਰ, ਸਗੋਂ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਤੇ ਅਣਗੌਲਿਆਂ ਕੀਤਾ ਹੈ। ਕਾਂਗਰਸ ਵਰਗੀ ਜਾਤੀਵਾਦੀ ਪਾਰਟੀ ਦਲਿਤਾਂ ਪਛੜੇ ਵਰਗਾਂ ਦੀ ਕਦੀ ਵੀ ਸੱਚੀ ਹਿਤੈਸ਼ੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ : ਝੂਠੇ ‘ਜੁਮਲਿਆਂ’ ਕਰਕੇ ਜਨਤਾ ਨੂੰ PM ਮੋਦੀ ‘ਤੇ ਭਰੋਸਾ ਨਹੀਂ, ਇਸੇ ਕਰਕੇ ਕਿਸਾਨ ਸੱਤਿਆਗ੍ਰਹਿ ਜਾਰੀ : ਰਾਹੁਲ
ਦੱਸ ਦੇਈਏ ਕਿ ਪੰਜਾਬ ਤੋਂ ਬਾਅਦ ਰਾਜਸਥਾਨ ਦੂਜਾ ਸੂਬਾ ਹੈ ਜਿਥੇ ਕਾਂਗਰਸ ਨੇ ਐੱਸ. ਸੀ. ਪੱਤੇ ਦਾ ਦਾਅ ਖੇਡਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਨੇ ਦਲਿਤ ਵੋਟ ਬੈਂਕ ਵਧਾਉਣ ਲਈ ਪੰਜਾਬ ਵਿੱਚ ਐੱਸ.ਸੀ. ਮੁੱਖ ਮੰਤਰੀ ਬਣਾਇਆ ਸੀ ਤੇ ਹੁਣ ਅੱਜ ਅਸ਼ੋਕ ਗਹਿਲੋਤ ਮੰਤਰੀ ਮੰਡਲ ‘ਚ 15 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 15 ਵਿਧਾਇਕਾਂ ‘ਚੋਂ 4 ਵਿਧਾਇਕ ਦਲਿਤ ਹਨ।