ਪੰਜਾਬ ਵਿੱਚ ਸੀ. ਐੱਮ. ਚੰਨੀ ਸਰਕਾਰ ਇਕ ਨਵੇਂ ਸਿਆਸੀ ਬਵਾਲ ਵਿੱਚ ਫਸ ਗਈ ਹੈ। ਚੰਨੀ ਸਰਕਾਰ ਵੱਲੋਂ ਬਲਵਿੰਦਰ ਸਿੰਘ ਪੰਨੂ (ਕੋਟਲਾ ਬਾਮਾ) ਨੂੰ ਪੰਜਾਬ ਜੇਨਕੋ ਦਾ ਚੇਅਰਮੈਨ ਲਾਇਆ ਗਿਆ ਹੈ, ਜਿਸ ਨਾਲ ਸਿਆਸੀ ਹਲਚਲ ਮਚ ਗਈ ਹੈ। ਬਲਵਿੰਦਰ ਨੂੰ ਸਰਕਾਰੀ ਕਾਰ, ਕੁਝ ਗੰਨਮੈਨ ਅਤੇ ਦਫ਼ਤਰ ਵੀ ਦਿੱਤਾ ਗਿਆ ਹੈ।
ਵੱਡੀ ਗੱਲ ਇਹ ਹੈ ਕਿ ਬਲਵਿੰਦਰ ਸਿੰਘ ਪੰਨੂ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਵਰਲਡ ਵਾਈਡ ਸਕੱਤਰ ਜਨਰਲ ਅਵਤਾਰ ਸਿੰਘ ਪੰਨੂ ਦਾ ਭਰਾ ਹੈ।
ਬਲਵਿੰਦਰ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ ਵਿੱਚ ਬਗਾਵਤ ਦੇ ਸੁਰ ਗੂੰਜ ਰਹੇ ਹਨ। ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਕੋਟਲ ਬਾਮਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਸਭ ਤੋਂ ਨੇੜਲੇ ਹਨ। ਉਨ੍ਹਾਂ ਦਾ ਭਰਾ ਅਵਤਾਰ ਪੰਨੂ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਦਾ ਵਰਲਡ ਵਾਈਡ ਸਕੱਤਰ ਜਨਰਲ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਕੈਨੇਡਾ ਜਾ ਕੇ ਉਨ੍ਹਾਂ ਖਿਲਾਫ ਕਾਰਵਾਈ ਕਰ ਰਹੀ ਹੈ। ਉਸ ਦੇ ਭਰਾ ਨੂੰ ਪੰਜਾਬ ਜੈਨਕੋ ਦਾ ਚੇਅਰਮੈਨ ਬਣਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਐਨਆਈਏ ਤੱਕ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੰਤਰੀ ਬਾਜਵਾ ਨੇ ਇਸ ਸਬੰਧੀ ਕੋਈ ਜਾਂਚ ਕਰਨ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਉਥੇ ਹੀ ਕਾਂਗਰਸੀ ਆਗੂ ਅਸ਼ਵਨੀ ਸ਼ੇਖੜੀ ਨੇ ਵੀ ਇਸ ਮਾਮਲੇ ਦੀ NIA ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ‘ਤੇ ਗੰਭੀਰ ਦੋਸ਼ ਲਾਏ ਗਏ ਹਨ। ਜੇਕਰ ਮੰਤਰੀ ਦੇ SFJ ਨਾਲ ਸਬੰਧ ਹਨ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ ਸਰਹੱਦੀ ਖੇਤਰ ਵਿੱਚ ਰਹਿੰਦੇ ਹਾਂ, ਇਸ ਲਈ ਸਾਡੇ ਲਈ ਖ਼ਤਰਾ ਜ਼ਿਆਦਾ ਹੈ। ਜਦੋਂ ਤੱਕ ਜਾਂਚ ਚੱਲਦੀ ਹੈ, ਮੰਤਰੀ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ‘ਇਹ ਅੰਦੋਲਨ ਅਜੇ ਖ਼ਤਮ ਨਹੀਂ ਹੋਵੇਗਾ, MSP ‘ਤੇ ਪੱਕੀ ਗਾਰੰਟੀ ਲੈ ਕੇ ਜਾਵਾਂਗੇ’- ਰਾਕੇਸ਼ ਟਿਕੈਤ
ਦੂਜੇ ਪਾਸੇ ਬਲਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਮੇਰਾ ਭਰਾ ਅਵਤਾਰ ਸਿੰਘ ਪੰਨੂ 1981 ਵਿੱਚ ਅਮਰੀਕਾ ਗਿਆ ਸੀ ਤੇ ਇਸ ਤੋਂ ਬਾਅਦ 2007 ‘ਚ ਭਾਰਤ ਪਰਤਿਆ। ਉਸ ਤੋਂ ਬਾਅਦ ਨਾ ਤਾਂ ਉਹ ਭਾਰਤ ਆਇਆ ਅਤੇ ਨਾ ਹੀ ਮੇਰਾ ਉਸ ਨਾਲ ਕੋਈ ਸਬੰਧ ਹੈ। ਮੈਂ ਉਸ ਨਾਲ ਕਦੇ ਫ਼ੋਨ ‘ਤੇ ਗੱਲ ਨਹੀਂ ਕੀਤੀ। ਮੈਂ ਇੱਕ ਕੱਟੜ ਕਾਂਗਰਸੀ ਹਾਂ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਵੀ SFJ ਨਾਲ ਕੋਈ ਸਬੰਧ ਨਹੀਂ ਹੈ, ਜਿਸ ਨੇ ਕੋਈ ਸਵਾਲ ਕਰਨਾ ਹੈ ਤਾਂ ਮੇਰੇ ਤੋਂ ਪੁੱਛੇ।