ਪਟਿਆਲਾ ਵਿੱਚ ਕੈਪਟਨ ਦੇ ਨੇੜਲੇ ਮੇਅਰ ਸੰਜੀਵ ਬਿੱਟੂ ਖਿਲਾਫ ਅਸਤੀਫੇ ਲਈ ਬੇਭਰੋਸਗੀ ਮਤਾ ਪਾਸ ਕਰਨ ‘ਤੇ ਬਵਾਲ ਮਚ ਗਿਆ ਹੈ। ਜਨਰਲ ਹਾਊਸ ਤੋਂ ਪਹਿਲਾਂ ਹੀ ਵੀਰਵਾਰ ਨੇ ਪੁਲਿਸ ਨੇ ਨਗਰ ਨਿਗਮ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਮੌਜੂਦਾ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਕਾਰ ਦਾ ਸਵਾਲ ਪੈਦਾ ਹੋ ਚੁੱਕਾ ਹੈ। ਕੈਪਟਨ ਮਿਊਂਸੀਪਲ ਕਾਰਪੋਰੇਸ਼ਨ ਦੇ ਦਫਤਰ ਵਿੱਚ 24 ਕੌਂਸਲਰਾਂ ਨਾਲ ਪਹੁੰਚੇ। ਉਨ੍ਹਾਂ ਨੂੰ ਪਹਿਲਾਂ ਪੁਲਿਸ ਵੱਲੋਂ ਕਾਰਪੋਰੇਸ਼ਨ ਦਫਤਰ ਦੇ ਬਾਹਰ ਹੀ ਰੋਕ ਲਿਆ ਗਿਆ ਪਰ ਬਾਅਦ ਵਿੱਚ ਜਾਣ ਦੇ ਦਿੱਤਾ ਗਿਆ।
ਨਿਗਮ ਦਫਤਰ ਦੇ ਲਗਭਗ 100 ਮੀਟਰ ਅੱਗੇ ਪੁਲਿਸ ਨੇ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਦਫ਼ਤਰ ਅੰਦਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਮੀਡੀਆ ਵਾਲਿਆਂ ਦੀ ਐਂਟਰੀ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਬ੍ਰਹਮ ਮਹਿੰਦਰਾ ਦੋਵੇਂ ਸਦਨ ਵਿੱਚ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਜੇਕਰ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਮੇਅਰ ਦਾ ਅਹੁਦਾ ਬਰਕਰਾਰ ਰਹਿੰਦਾ ਹੈ ਤਾਂ ਸ਼ਹਿਰ ‘ਚ ਕੈਪਟਨ ਅਮਰਿੰਦਰ ਦੀ ਮਜ਼ਬੂਤ ਪਕੜ ਹੋਵੇਗੀ। ਜੇਕਰ ਬਿੱਟੂ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਹੋ ਜਾਂਦਾ ਹੈ ਤਾਂ ਪਾਰਟੀ ਅਤੇ ਸਰਕਾਰ ਵਿੱਚ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦਾ ਕੱਦ ਹੋਰ ਵਧੇਗਾ।
ਦੋਵਾਂ ਧੜਿਆਂ ਵੱਲੋਂ ਮੇਅਰ ਦੀ ਕੁਰਸੀ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇੱਕ ਪਾਸੇ ਮੇਅਰ ਧੜੇ ਦਾ ਕਹਿਣਾ ਹੈ ਕਿ ਪਟਿਆਲਾ ਸ਼ਹਿਰ ਦੇ 32 ਕੌਂਸਲਰਾਂ ਵਿੱਚੋਂ 20 ਅਤੇ ਪਟਿਆਲਾ ਦਿਹਾਤੀ ਦੇ ਤਿੰਨ ਕੌਂਸਲਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਕੈਪਟਨ ਦੀ ਵੋਟ ਵੀ ਮੇਅਰ ਵੱਲੋਂ ਆਪਣੇ ਖਾਤੇ ਵਿੱਚ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੂੰ ਨੋਟਿਸ ‘ਤੇ ਪਰਗਟ ਸਿੰਘ ਦਾ ਵੱਡਾ ਬਿਆਨ- ਪਾਰਟੀ ਦੀ ਨਾ ਮੰਨਣ ਦਾ ਅੰਜਾਮ ਤਾਂ ਹੁਣ ਭੁਗਤਣਾ ਹੀ ਪਊ
ਇੱਕ ਅਕਾਲੀ ਕੌਂਸਲਰ ਦੀ ਵੋਟ ਵੀ ਮੇਅਰ ਦੇ ਹੱਕ ‘ਚ ਪਈ ਮੰਨੀ ਜਾ ਰਹੀ ਹੈ ਅਤੇ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਆਉਣ ਜਾਂ ਨਾ ਆਉਣ ਦਾ ਮੇਅਰ ਨੂੰ ਫ਼ਾਇਦਾ ਮਿਲਣਾ ਯਕੀਨੀ ਹੈ। ਮੇਅਰ ਵਿਰੋਧੀ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ 42 ਕੌਂਸਲਰ ਹਨ ਪਰ ਮੁੱਖ ਮੰਤਰੀ ਦਫ਼ਤਰ ਦੀ ਰਿਪੋਰਟ ਮੁਤਾਬਕ ਦੇਸ਼ ਦੇ 26 ਕੌਂਸਲਰਾਂ ‘ਚੋਂ 24 ਬ੍ਰਹਮ ਮੋਹਿੰਦਰਾਂ ਦੇ ਧੜੇ ‘ਚ ਹਨ। ਬਾਕੀ ਦੋ ਕੌਂਸਲਰ ਕੈਪਟਨ ਧੜੇ ਦੇ ਹਨ।