ਦੱਖਣੀ ਅਫਰੀਕਾ ਵਿੱਚ ਕੋਵਿਡ ਦਾ ਨਵਾਂ ਵੇਰੀਏਂਟ (B.1.1529) ਮਿਲਣ ਪਿੱਛੋਂ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬੋਤਸਵਾਨਾ, ਦੱਖਣੀ ਅਫਰੀਕਾ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ‘ਤੇ ਨਜ਼ਰ ਰੱਖਣ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਸਕ੍ਰੀਨਿੰਗ ਅਤੇ ਟੈਸਟਿੰਗ ਨੂੰ ਲਾਜ਼ਮੀ ਹੋਣੀ ਚਾਹੀਦੀ ਹੈ। ਕੇਂਦਰ ਨੇ ਯਾਤਰੀਆਂ ਦੀ ਗੰਭੀਰਤਾ ਨਾਲ ਕੋਰੋਨਾ ਦੀ ਜਾਂਚ ਕਰਨ ਲਈ ਕਿਹਾ ਹੈ। ਇਨ੍ਹਾਂ ਕੌਮਾਂਤਰੀ ਯਾਤਰੀਆਂ ਦੇ ਸੰਪਰਕਾਂ ਵਾਲੇ ਲੋਕਾਂ ਦੀ ਵੀ ਨੇੜਿਓਂ ਨਿਗਰਾਨੀ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦੱਸ ਦੇਈਏ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਸਿਹਤ ਸਕੱਤਰ ਨੇ ਉਸ ਵੇਲੇ ਚਿੱਠੀ ਲਿਖੀ ਹੈ, ਜਦੋਂ ਦੇਸ਼ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਅਜੋਕੇ ਸਮੇਂ ਸਾਊਥ ਅਫਰੀਕਾ ਵਿੱਚ ਵਿਗਿਆਨੀਆਂ ਵੱਲੋਂ ਕੋਵਿਡ ਦੇ ਨਵੇਂ ਵੇਰੀਏਂਟ (B.1.1529) ਦਾ ਪਤਾ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਕੇਂਦਰ ਨੇ ਦੱਸਿਆ ਕਿ ਬੋਤਸਵਾਨਾ ਵਿੱਚ ਨਵੇਂ ਵੇਰੀਏਂਟ ਦੇ ਤਿੰਨ ਮਾਮਲੇ, ਦੱਖਣੀ ਅਫਰੀਕਾ ਵਿੱਚ 6 ਮਾਮਲੇ ਅਤੇ ਹਾਂਗਕਾਂਗ ਵਿੱਚ 1 ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਅੰਨਾ ਹਜ਼ਾਰੇ ਦੀ ਵਿਗੜੀ ਤਬੀਅਤ, ਪੁਣੇ ਦੇ ਹਸਪਤਾਲ ‘ਚ ਹੋਏ ਦਾਖ਼ਲ
ਕੇਂਦਰ ਨੇ ਕਿਹਾ ਕਿ ਇਸ ਵੇਰੀਏਂਟ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਪਾਇਆ ਗਿਆ ਹੈ ਅਤੇ ਹਾਲ ਹੀ ਵਿੱਚ ਵੀਜ਼ਾ ਪਾਬੰਦੀਆਂ ਵਿੱਚ ਮਿਲੀ ਢਿੱਲ ਤੇ ਕੌਮਾਂਤਰੀ ਯਾਤਰਾ ਦੇ ਖੁੱਲਣ ਦੇ ਮੱਦੇਨਜ਼ਰ ਦੇਸ਼ ਦੇ ਲੋਕਾਂ ਦੀ ਸਿਹਤ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।