ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਲਾਈਨਮੈਨ ਦੀ ਅਪ੍ਰੈਂਟਿਸਸ਼ਿਪ ਸਿਖਲਾਈ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ, ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਵਾਇਰਮੈਨ/ਇਲੈਕਟਰੀਸ਼ੀਅਨ ਟਰੇਡ ਵਿੱਚ ਆਈ.ਟੀ.ਆਈ. ਵਾਲੇ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ। PSPCL ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾ ਕੇ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਉਮੀਦਵਾਰ 15 ਦਸੰਬਰ ਤੱਕ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਸ ਭਰਤੀ ਮੁਹਿੰਮ ਰਾਹੀਂ ਕੁੱਲ 600 ਅਸਾਮੀਆਂ ਭਰੀਆਂ ਜਾਣਗੀਆਂ। ਭਰਤੀ ਵਿੱਚ ਪੰਜਾਬ ਦੇ ਰਹਿਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਪੰਜਾਬ ਦੇ ਰਹਿਣ ਵਾਲੇ ਉਮੀਦਵਾਰ ਨਹਂ ਮਿਲਦੇ ਤਾਂ ਦੂਜੇ ਸੂਬਿਆਂ ਦੇ ਉਮੀਦਵਾਰਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਇੱਕ ਸਾਲ ਦੀ ਸਿਖਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੈਪਟਨ ਦਾ ਹਰੀਸ਼ ਚੌਧਰੀ ‘ਤੇ ਵੱਡਾ ਹਮਲਾ, ਨੌਕਰੀਓਂ ਕੱਢਿਆ ਦੱਸ ਕੇ ਫਰੋਲੇ ਸਾਰੇ ਪੋਤੜੇ
ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ਵਿੱਚ ਆਈਟੀਆਈ ਵਾਲੇ ਉਮੀਦਵਾਰ ਉਪਰੋਕਤ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ਦੇ ITI ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਮੈਰਿਟ ਬਣਾਈ ਜਾਵੇਗੀ। ਭਰਤੀ ਵਿੱਚ ਉੱਚ ਯੋਗਤਾ ਲਈ ਕੋਈ ਵੇਟੇਜ ਨਹੀਂ ਦਿੱਤਾ ਜਾਵੇਗਾ।