ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕੇਂਦਰ ਸਰਕਾਰ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਯਾਦ ਕਰਵਾਉਂਦੇ ਹੋਏ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ‘ਤੇ ਕਾਨੂੰਨ ਬਣਾਉਣ ਲਈ ਗੰਭੀਰ ਹੋਣ ਲਈ ਕਿਹਾ ਹੈ।
ਟਿਕੈਤ ਨੇ ਚਿਤਾਵਨੀ ਦਿੰਦੇ ਹੋਏ ਕਿਹਾ, “ਸਰਕਾਰ ਨੂੰ ਆਪਣੇ ਤਰੀਕੇ ਸੁਧਾਰਨੇ ਚਾਹੀਦੇ ਹਨ ਅਤੇ ਐੱਮ. ਐੱਸ. ਪੀ. ‘ਤੇ ਕਾਨੂੰਨ ਲਿਆਉਣਾ ਚਾਹੀਦਾ ਹੈ। ਨਹੀਂ ਤਾਂ 26 ਜਨਵਰੀ (ਗਣਤੰਤਰ ਦਿਵਸ) ਦੂਰ ਨਹੀਂ ਹੈ, 4 ਲੱਖ ਟਰੈਕਟਰ ਅਤੇ ਕਿਸਾਨ ਸਾਰੇ ਇੱਥੇ ਹੀ ਹਨ।” ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਵੀ ਕਿਸਾਨਾਂ ਦੇ ਮੁੱਦੇ ਹਨ, ਜੋ ਹੱਲ ਹੋਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਮੁੰਬਈ ਦੇ ਆਜ਼ਾਦ ਮੈਦਾਨ ‘ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਵਾਂਗ ਤਿੰਨੋਂ ਕਾਨੂੰਨ ਵੀ ਬਿਮਾਰੀਆਂ ਸਨ, ਦੋਵੇਂ ਇਕੱਠੇ ਪੈਦਾ ਹੋਏ ਹਨ। ਤਿੰਨ ਕਾਨੂੰਨ ਖ਼ਤਮ ਹੋ ਗਏ ਹਨ ਪਰ ਕਿਸਾਨਾਂ ਦੀਆਂ ਕਈ ਬਿਮਾਰੀਆਂ ਅਜੇ ਵੀ ਖ਼ਤਮ ਨਹੀਂ ਹੋਈਆਂ ਹਨ।
ਇਹ ਵੀ ਪੜ੍ਹੋ : ਤ੍ਰਿਪੁਰਾ ਨਗਰ-ਨਿਗਮ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ, ਅਗਰਤਲਾ ‘ਚ TMC, CPI ਨਹੀਂ ਖੋਲ੍ਹ ਸਕੇ ਖਾਤਾ
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਪਿਛਲੇ ਸਾਲ 26 ਜਨਵਰੀ ਨੂੰ ਇੱਕ ਟਰੈਕਟਰ ਰੈਲੀ ਦੌਰਾਨ ਹਿੰਸਾ ਭੜਕ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਗਏ ਸਨ।