ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੋਰਿੰਡਾ ਫੇਰੀ ਦੌਰਾਨ ਹੈਲੀਕਾਪਟਰ ਕੋਲ ਖੇਡਦੇ ਪਿੰਡ ਦੇ ਕੁਝ ਬੱਚਿਆਂ ਨੂੰ ਇਸ ਵਿੱਚ ਬਿਠਾ ਕੇ ਅਸਮਾਨ ਦੀ ਸੈਰ ਕਰਵਾਈ। ਇਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ।
ਤਸਵੀਰਾਂ ਸ਼ੇਅਰ ਕਰਦੇ ਹੋਏ CM ਚੰਨੀ ਨੇ ਲਿਖਿਆ ਕਿ ਮੋਰਿੰਡਾ ਫੇਰੀ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦੇ ਦੇਖਿਆ। ਜਦੋਂ ਮੈਂ ਛੋਟਾ ਸੀ, ਮੈਂ ਵੀ ਜਹਾਜ਼ ਵੇਖਦਾ ਸੀ ਤੇ ਸੋਚਦਾ ਸੀ ਕਿ ਇੱਕ ਦਿਨ ਮੈਨੂੰ ਵੀ ਇਸ ਵਿੱਚ ਬੈਠਣ ਦਾ ਮੌਕਾ ਮਿਲੇ। ਇਸੇ ਗੱਲ ਨੂੰ ਯਾਦ ਕਰਦਿਆਂ ਮੈਂ ਪਿੰਡ ਦੇ ਕੁਝ ਬੱਚਿਆਂ ਨੂੰ ਆਪਣੇ ਨਾਲ ਹੈਲੀਕਾਪਟਰ ਵਿੱਚ ਹਵਾਈ ਸੈਰ ਕਰਵਾਈ ਅਤੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ।
ਸੀ. ਐੱਮ. ਚੰਨੀ ਨੇ ਅੱਗੇ ਲਿਖਿਆ ਕਿ ਬੱਚਿਆਂ ਨਾਲ ਗੱਲਬਾਤ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਪੰਜਾਬ ਵਿੱਚ ਟੇਲੈਂਟ ਦੀ ਕੋਈ ਕਮੀ ਨਹੀਂ ਹੈ, ਪਰ ਇਨ੍ਹਾਂ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਮੈਂ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦਾ ਉੱਜਵਲ ਭਵਿੱਖ ਬਣਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਟਿਕੈਤ ਦੀ ਚਿਤਾਵਨੀ- ‘MSP ‘ਤੇ ਕਾਨੂੰਨ ਨਾ ਬਣਿਆ ਤਾਂ 26 ਜਨਵਰੀ ਦੂਰ ਨਹੀਂ, 4 ਲੱਖ ਟਰੈਕਟਰ ਤੇ ਕਿਸਾਨ ਇੱਥੇ ਹੀ ਨੇ’