ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਸਕੂਲਾਂ ਅਤੇ ਸਿੱਖਿਆ ਮਾਡਲ ਨੂੰ ਲੈ ਕੇ ਟਵਿਟਰ ਜੰਗ ਚੱਲ ਰਹੀ ਹੈ।
ਮਨੀਸ਼ ਸਿਸੋਦੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ 250 ਸਕੂਲਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਸ਼ਾਮ ਤੱਕ ਉਨ੍ਹਾਂ 250 ਸਕੂਲਾਂ ਦੀ ਸੂਚੀ ਜਾਰੀ ਕਰ ਦੇਣਗੇ, ਜਿੱਥੇ ਪਿਛਲੇ ਪੰਜ ਸਾਲਾਂ ਦੌਰਾਨ ਕੰਮ ਹੋਇਆ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦੀ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ।
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲ ‘ਚ ਬੈਠ ਕੇ ਇੰਟਰਵਿਊ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਮੈਂ ਮਨੀਸ਼ ਸਿਸੋਦੀਆ ਦੀ ਚੁਣੌਤੀ ਸਵੀਕਾਰ ਕਰਦਾ ਹਾਂ। ਮਨੀਸ਼ ਸਿਸੋਦੀਆ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੀ ਸਥਿਤੀ ਬਿਲਕੁਲ ਵੱਖਰੀ ਹੈ।
ਇਹ ਇੱਕ ਬਾਰਡਰ ਏਰੀਆ ਹੈ, ਇਥੇ ਬਹੁਤ ਸਾਰੇ ਸਕੂਲ ਬੰਦ ਕਰਨੇ ਪਏ ਹਨ, ਉੱਥੇ ਤੱਕ ਅਸੀਂ ਸਿੱਖਿਆ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪਟਪਟਗੜ੍ਹਗੰਜ ਵਿੱਚ ਰਹਿਣ ਵਾਲੇ ਇਹ ਲੋਕ ਆਮ ਆਦਮੀ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਮੰਤਰੀ ਪਰਗਟ ਸਿੰਘ ਨੇ ਸੀਐਮ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਤੁਹਾਡੇ ਘਰ ਦੇ 14 ਕਰੋੜ ਦੀ ਜਿਹੜੇ ਰੇਨੋਵੇਸ਼ਨ ਹੋ ਰਹੀ ਹੈ ਉਸ ਦੇ ਬਿੱਲ ਲੈ ਕੇ ਆਉਣਾ। ਮੈਂ ਪੰਜਾਬੀਆਂ ਨੂੰ ਕਹਾਂਗਾ ਕਿ ਇਨ੍ਹਾਂ ਦੇ ਘਰ ਜਾ ਕੇ ਆਓ। 14 ਕਰੋੜ ਵਿੱਚ 40 ਮੁਹੱਲਾ ਕਲੀਨਿਕ ਬਣ ਸਕਦੇ ਹਨ। ਉਹ ਸਿਰਫ ਆਮ ਆਦਮੀ ਦਾ ਦਿਖਾਵਾ ਕਰਦੇ ਹਨ।
ਇਹ ਵੀ ਪੜ੍ਹੋ : ਖਰੜ : ਬੇਕਾਬੂ ਕਾਰ ਨੇ ਕੁਚਲੇ ਡਿਵਾਈਡਰ ‘ਤੇ ਖੜ੍ਹੇ ਬੰਦੇ, ਗੱਡੀ ਪਲਟੀਆਂ ਖਾਂਦੀ ਗਈ 10 ਫੁੱਟ ਉੱਚੀ, 3 ਮੌਤਾਂ