ਜਲਾਲਾਬਾਦ ਤੋਂ ਮਿਰਜ਼ਾਪੁਰ ਨੂੰ ਜੋੜਨ ਲਈ ਰਾਮਗੰਗਾ ਨਦੀ ‘ਤੇ ਕਰੀਬ 13 ਸਾਲ ਪਹਿਲਾਂ ਬਣਿਆ ਸੜਕੀ ਪੁਲ ਅੱਜ (ਸੋਮਵਾਰ) ਤੜਕੇ ਡਿੱਗ ਕੇ ਢਹਿ-ਢੇਰੀ ਹੋ ਗਿਆ ਹੈ। ਸਾਲ 2008 ਵਿੱਚ ਕਾਲਾਘਾਟ ਪੁਲ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਸੇਤੂ ਨਿਗਮ ਨੇ ਇਹ ਪੁਲ ਬਣਾ ਕੇ ਲੋਕ ਨਿਰਮਾਣ ਵਿਭਾਗ ਨੂੰ ਸੌਂਪ ਦਿੱਤਾ ਸੀ।
ਪਿਛਲੇ ਦੋ ਸਾਲਾਂ ਤੋਂ ਇਸ ਦੀ ਹਾਲਤ ਖ਼ਰਾਬ ਹੋਣ ਲੱਗੀ ਸੀ ਅਤੇ ਮੁਰੰਮਤ ਦਾ ਕੰਮ ਵੀ ਕਰਵਾਇਆ ਗਿਆ ਸੀ। ਅੱਜ ਤੜਕੇ ਅਚਾਨਕ ਪੁਲ ਦਾ ਅੱਧਾ ਹਿੱਸਾ ਢਹਿ ਗਿਆ। ਇਸ ਦੌਰਾਨ ਆਵਾਜਾਈ ਨਾ ਹੋਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ।
ਉੱਥੇ ਹੀ, ਇੱਕ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਇਸ ਪੁਲ ਦੇ ਡਿੱਗਣ ਕਾਰਨ ਕਈ ਥਾਵਾਂ ਤੋਂ ਸੰਪਰਕ ਟੁੱਟ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: