ਪੰਜਾਬ ਵਿੱਚ ਦਸੰਬਰ ਤੋਂ ਠੰਡ ਹੋਰ ਵਧੇਗੀ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਇੱਕ ਦਸੰਬਰ ਤੋਂ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ, ਜੋਕਿ 4 ਦਸੰਬਰ ਤੱਕ ਜਾਰੀ ਰਹੇਗੀ, ਜਿਸ ਨਾਲ ਦਿਨ ਵੇਲੇ ਵੀ ਠੰਡ ਵਿੱਚ ਵਾਧਾ ਹੋਵੇਗਾ। ਜਦਕਿ 5 ਦਸੰਬਰ ਨੂੰ ਮੀਂਹ ਪਏਗਾ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਜਦੋਂਕਿ ਕਈਆਂ ਵਿੱਚ ਸਿਰਫ਼ ਕਿਣ-ਮਿਣ ਹੀ ਹੋਵੇਗੀ। ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਆਮ ਵਰਗਾ ਮੀਂਹ ਪੈ ਸਕਦਾ ਹੈ।
ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਹਵਾ ਦੀ ਰਫ਼ਤਾਰ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਅਜਿਹੇ ‘ਚ ਠੰਡ ਇਕਦਮ ਵਧ ਜਾਵੇਗੀ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵੀ ਕਮੀ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮੀਂਹ ਪੈਣ ਨਾਲ ਦੀਵਾਲੀ ਤੋਂ ਬਾਅਦ ਧੂੰਏਂ ‘ਚ ਲਿਪਟੇ ਪੰਜਾਬ ਨੂੰ ਮੀਂਹ ਨਾਲ ਰਾਹਤ ਮਿਲੇਗੀ। ਉਥੇ ਹੀ ਦਿਨ ਤੇ ਰਾਤ ਦਾ ਤਾਪਮਾਨ ਦੋ-ਤਿੰਨ ਡਿਗਰੀ ਸੈਲਸੀਅਸ ਡਿੱਗ ਜਾਵੇਗਾ।। ਇਸ ਦੇ ਨਾਲ ਹੀ ਹਲਕੇ ਮੀਂਹ ਨਾਲ ਫਸਲਾਂ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਜਨਮ ਦਿਨ ਮਨਾਉਣ ਅੰਮ੍ਰਿਤਸਰ ਆਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ