ਟੀਮ ਇੰਡੀਆ ਅਗਲੇ ਮਹੀਨੇ ਦੱਖਣੀ ਅਫਰੀਕਾ ਦੇ ਦੌਰੇ ‘ਤੇ ਜਾ ਰਹੀ ਹੈ। ਭਾਰਤੀ ਟੀਮ ਇਸ ਸੀਰੀਜ਼ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ ਕਿਉਂਕਿ ਭਾਰਤ ਨੇ ਅੱਜ ਤੱਕ ਅਫਰੀਕੀ ਧਰਤੀ ‘ਤੇ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਪਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਆਉਣ ਨਾਲ ਖ਼ਤਰਾ ਕਾਫੀ ਵੱਧ ਗਿਆ ਹੈ ਅਤੇ ਇਹ ਦੌਰਾ ਰੱਦ ਹੁੰਦਾ ਨਜ਼ਰ ਆ ਰਿਹਾ ਹੈ ਪਰ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਬਾਰੇ ਵੱਡਾ ਖੁਲਾਸਾ ਕੀਤਾ ਹੈ ਕਿ ਇਹ ਦੌਰਾ ਹੋ ਸਕੇਗਾ ਜਾਂ ਨਹੀਂ।
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਫਿਲਹਾਲ ਦੱਖਣੀ ਅਫਰੀਕਾ ਦਾ ਦੌਰਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਹੋਵੇਗਾ ਅਤੇ ਉਹ ਕੋਵਿਡ-19 ਦੇ ਨਵੇਂ ਰੂਪਾਂ ਦੇ ਉਭਰਨ ਨਾਲ ਜੁੜੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਕੋਵਿਡ-19 ਦੇ ਓਮੀਕਰੋਨ ਨਾਂ ਦੇ ਨਵੇਂ ਰੂਪ ਦੇ ਫੈਲਣ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਇਆ ਸੀ। ਗਾਂਗੁਲੀ ਨੇ ਇਕ ਪ੍ਰੋਗਰਾਮ ‘ਚ ਕਿਹਾ ਕਿ ਇਹ ਦੌਰਾ ਹੁਣ ਤੱਕ ਦੀ ਸਥਿਤੀ ਦੇ ਹਿਸਾਬ ਨਾਲ ਹੋਵੇਗਾ। ਸਾਡੇ ਕੋਲ ਅਜੇ ਵੀ ਫੈਸਲਾ ਕਰਨ ਦਾ ਸਮਾਂ ਹੈ। ਪਹਿਲਾ ਟੈਸਟ 17 ਦਸੰਬਰ ਤੋਂ ਹੋਵੇਗਾ। ਅਸੀਂ ਇਸ ‘ਤੇ ਵਿਚਾਰ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਭਾਰਤ ਨਿਊਜ਼ੀਲੈਂਡ ਦੇ ਖਿਲਾਫ 3 ਦਸੰਬਰ ਤੋਂ ਮੁੰਬਈ ‘ਚ ਦੂਜਾ ਅਤੇ ਆਖਰੀ ਟੈਸਟ ਖੇਡੇਗਾ, ਜਿਸ ਤੋਂ ਬਾਅਦ ਟੀਮ ਨੇ ਉਥੋਂ ਚਾਰਟਰਡ ਫਲਾਈਟ ‘ਚ 8 ਜਾਂ 9 ਦਸੰਬਰ ਨੂੰ ਜੋਹਾਨਸਬਰਗ ਲਈ ਰਵਾਨਾ ਹੋਣਾ ਹੈ। ਗਾਂਗੁਲੀ ਨੇ ਕਿਹਾ, “ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਹਮੇਸ਼ਾ ਬੀਸੀਸੀਆਈ ਦੀ ਪਹਿਲੀ ਤਰਜੀਹ ਰਹੀ ਹੈ। ਅਸੀਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ ਹੈ।
ਇਹ ਵੀ ਪੜ੍ਹੋ : ‘CM ਚੰਨੀ ਝੂਠੇ ਵਾਅਦੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰ ਰਹੇ, ਪੰਜਾਬ ਕੋਲ ਤਾਂ ਪੈਸਾ ਹੈ ਹੀ ਨਹੀਂ’ : ਕੈਪਟਨ
ਦੱਖਣੀ ਅਫਰੀਕਾ ‘ਚ ਭਾਰਤੀ ਕ੍ਰਿਕਟ ਟੀਮ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਟੀਮ ਅੱਜ ਤੱਕ ਉੱਥੇ ਕੋਈ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ‘ਚ ਜਦੋਂ ਇਹ ਟੀਮ 2018 ‘ਚ ਦੱਖਣੀ ਅਫਰੀਕਾ ਗਈ ਸੀ ਤਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸ ਆਈ ਸੀ। ਭਾਰਤੀ ਟੀਮ ਟੈਸਟ ਸੀਰੀਜ਼ ਜਿੱਤਣ ਦੇ ਵੀ ਕਾਫੀ ਨੇੜੇ ਸੀ, ਪਰ ਉਸ ਨੂੰ ਟੱਕਰ ਦੀ ਸੀਰੀਜ਼ ‘ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਟੀਮ ਇੰਡੀਆ ਹੋਰ ਵੀ ਦਮਦਾਰ ਹੈ। ਆਸਟ੍ਰੇਲੀਆ, ਇੰਗਲੈਂਡ ਅਤੇ ਪੂਰੀ ਦੁਨੀਆ ‘ਚ ਆਪਣਾ ਝੰਡਾ ਲਹਿਰਾਉਣ ਵਾਲੀ ਵਿਰਾਟ ਦੀ ਫੌਜ ਇਸ ਵਾਰ ਅਫਰੀਕੀ ਟੀਮ ਨੂੰ ਹਰਾ ਕੇ ਆਪਣਾ ਰਿਕਾਰਡ ਸੁਧਾਰਨਾ ਚਾਹੇਗੀ।