ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਿਆਸਤ ਕਾਫੀ ਭਖ਼ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਤੋਂ ਚੰਗੇ ਸਕੂਲ ਦਾ ਚੈਲੰਜ ਲਿਆ ਸੀ, ਪਰ ਇਸ ਸਿਆਸੀ ਘਮਾਸਾਨ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ‘ਫਸ’ ਗਏ ਹਨ। ਦਿੱਲੀ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਬੁੱਧਵਾਰ ਨੂੰ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦਾ ਸਰਕਾਰੀ ਸਕੂਲ ਵੇਖਣ ਜਾਣਗੇ।
ਸਿਸੋਦੀਆ ਨੇ ਕਿਹਾ ਕਿ ਸੀਐਮ ਚੰਨੀ ਕਹਿੰਦੇ ਹਨ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ। ਉਨ੍ਹਾਂ ਦੇ ਸਕੂਲ ਦੇਸ਼ ਵਿੱਚ ਸਭ ਤੋਂ ਵਧੀਆ ਹਨ। ਅੱਜ ਮੈਂ ਉਨ੍ਹਾਂ ਦੇ ਹਲਕੇ ਦੇ ਸਰਕਾਰੀ ਸਕੂਲ ਨੂੰ ਦੇਖਣ ਜਾਵਾਂਗਾ। ਇੱਥੋਂ ਦੇ ਸਰਕਾਰੀ ਸਕੂਲ ਤਾਂ ਸਭ ਤੋਂ ਸ਼ਾਨਦਾਰ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਸਾਡੇ ਤੋਂ 250 ਸਕੂਲਾਂ ਦੀ ਲਿਸਟ ਮੰਗੀ ਸੀ, ਜੋ ਅਸੀਂ ਸੰਵਾਰੇ ਹਨ। ਅਸੀਂ ਤਾਂ ਇਹ ਲਿਸਟ ਤੁਰੰਤ ਦੇ ਦਿੱਤੀ ਪਰ ਪੰਜਾਬ ਦੇ ਸਕੂਲਾਂ ਦੀ ਲਿਸਟ ਹਾਲੇ ਤੱਕ ਨਹੀਂ ਮਿਲੀ।
ਇਹ ਵੀ ਪੜ੍ਹੋ : ਭਾਈ ਜਗਤਾਰ ਸਿੰਘ ਹਵਾਰਾ ਦੀ ਹਾਲਤ ਵਿਗੜੀ, ਪਰਿਵਾਰ ਦੀ ਹਾਜ਼ਰੀ ‘ਚ ਇਲਾਜ ਕਰਵਾਉਣ ਦੀ ਮੰਗ
ਪੰਜਾਬ ‘ਚ ਕਾਂਗਰਸ ਨੂੰ ਤੇ ‘ਆਪ’ ਨੂੰ ਦਿੱਲੀ ‘ਚ 5 ਸਾਲ ਮਿਲੇ ਸਨ। ਜੇ ਦਿੱਲੀ ਚੰਗੇ ਸਕੂਲ ਬਣਾ ਸਕਦੀ ਹੈ ਤਾਂ ਪੰਜਾਬ ਕਿਉਂ ਨਹੀਂ। ਸਿਸੋਦੀਆ ਨੇ ਪਹਿਲਾਂ ਕਿਹਾ ਸੀ ਕਿ ਪਰਗਟ ਸਿੰਘ ਮੈਦਾਨ ਛੱਡ ਕੇ ਭੱਜ ਗਏ ਹਨ, ਇਸ ਲਈ ਸੀਐਮ ਚੰਨੀ ਨੂੰ ਇਹ ਲਿਸਟ ਦੇਣੀ ਚਾਹੀਦੀ ਹੈ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।