ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲਏ ਜਾ ਚੁੱਕੇ ਹਨ, ਇਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ‘ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਐੱਮ. ਐੱਸ. ਪੀ. ‘ਤੇ ਕਾਨੂੰਨ ਬਣਾਉਣਾ ਮੁਮਕਿਨ ਨਹੀਂ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਐੱਮ. ਐੱਸ. ਪੀ. ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਹਰ ਸਾਲ ਇਨਪੁਟ ਲਾਗਤ ਵੱਧ ਰਹੀ ਹੈ।” ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕਾਨੂੰਨ ਬਣਾਉਣ ਦਾ ਮਤਲਬ ਹੋਵੇਗਾ ਕਿ ਇਹ ਐੱਮ. ਐੱਸ. ਪੀ. ਮਿਲੇਗਾ, ਜਦੋਂ ਕਿ ਕਿਸਾਨਾਂ ਦੀ ਲਾਗਤ ਤਾਂ ਹਰ ਸਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸੇ ਲਈ ਕਿਸਾਨਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਐੱਮ. ਐੱਸ. ਪੀ. ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਸੰਸਦ ਵਿੱਚ ਕਿਹਾ ਹੈ ਕਿ ਕਿਸਾਨਾਂ ਨਾਲ ਮਿਲ ਕੇ ਕਮੇਟੀ ਬਣਾਵਾਂਗੇ ਅਤੇ ਇਹ ਜਲਦ ਹੀ ਹੋਵੇਗਾ।
ਪੰਜਾਬ ਵਿੱਚ ਭਾਜਪਾ ਦੇ ਭਵਿੱਖ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਫੀਡਬੈਕ ਮੁਤਾਬਕ, ਭਾਜਪਾ ਨੂੰ ਪੂਰਾ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਖੇਤੀ ਕਾਨੂੰਨ ਵਾਪਿਸ ਲੈਣ ਤੋਂ ਬਾਅਦ ਹੁਣ ਕਿਸਾਨ ਵੀ ਸਾਨੂੰ ਪੂਰਾ ਸਮਰਥਨ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗਠਜੋੜ ਕਰਨ ‘ਤੇ ਮੈਨੂੰ ਕੋਈ ਇਤਰਾਜ਼ ਨਹੀਂ ਸਗੋਂ ਮੈਂ ਵੀ ਹੁਣ ਇਸ ਲੜਾਈ ਵਿੱਚ ਅੱਗੇ ਵੱਲ ਵੇਖ ਰਿਹਾ ਹਾਂ। ਪਿਛਲੇ ਦਿਨੀਂ ਅਰੂਸਾ ਆਲਮ ਦਾ ਨਾਂ ਲੈ ਕੇ ਪੰਜਾਬ ਵਿੱਚ ਭਖੀ ਸਿਆਸਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਰੂਸਾ ਮੇਰੀ ਸਿਰਫ ਇੱਕ ਦੋਸਤ ਹੈ। ਕਾਂਗਰਸ ਪਿਛਲੇ 6-10 ਸਾਲਾਂ ਦੌਰਾਨ ਕੁਝ ਕਿਉਂ ਨਹੀਂ ਬੋਲੀ ਅਤੇ ਉਹ ਪਿਛਲੇ 16-17 ਸਾਲਾਂ ਤੋਂ ਇੱਥੇ ਆਉਂਦੀ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਘਰ ਕੋਲ ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ, ਪਈਆਂ ਭਾਜੜਾਂ