ਪੰਜਾਬ ਕਾਂਗਰਸ ਵਿੱਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਸਿਆਸੀ ਘਮਾਸਾਨ ਜਾਰੀ ਹਨ, ਜਿਸ ਨੂੰ ਲੈ ਕੇ ਪਾਰਟੀ ਦੇ ਆਗੂ ਵੀ ਪ੍ਰੇਸ਼ਾਨ ਹਨ। ਸਿੱਧੂ ਕਦੇ ਆਪਣੀ ਸਰਕਾਰ ‘ਤੇ ਹਮਲਾ ਬੋਲ ਰਹੇ ਹਨ ਅਤੇ ਕਦੇ ਸੀ. ਐੱਮ. ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਵਿਚਕਾਰ ਹਾਈਕਮਾਨ ਨੂੰ ਮਿਲਣ ਲਈ CM ਚੰਨੀ ਦਿੱਲੀ ਰਵਾਨਾ ਹੋਏ ਹਨ।
ਵੱਡੀ ਗੱਲ ਇਹ ਹੈ ਕਿ ਹਾਈਕਮਾਨ ਨੇ CM ਚੰਨੀ ਦੇ ਨਾਲ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਨੂੰ ਵੀ ਦਿੱਲੀ ਸੱਦਿਆ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨਾਲ ਇਹ ਮੀਟਿੰਗ ਪੰਜਾਬ ਵਿੱਚ ਚੋਣ ਰਣਨੀਤੀ ਬਣਾਉਣ ਲਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗਠਨ ਦੇ ਕੰਮ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸੁਨੀਲ ਜਾਖੜ ਨੂੰ ਵੀ ਰਾਹੁਲ ਗਾਂਧੀ ਵੱਲੋਂ ਬੁਲਾਏ ਜਾਣ ਦੇ ਕਈ ਮਾਇਨੇ ਕੱਢੇ ਜਾ ਸਕਦੇ ਹਨ। ਜਾਖੜ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸਨ ਤੇ ਉਨ੍ਹਾਂ ਨੂੰ ਹਟਾ ਕੇ ਸਿੱਧੂ ਨੂੰ ਇਹ ਅਹੁਦਾ ਦਿੱਤਾ ਗਿਆ, ਜਿਸ ਤੋਂ ਬਾਅਦ ਜਾਖੜ ਕਾਂਗਰਸ ਦੀਆਂ ਸਰਗਰਮੀਆਂ ਵਿੱਚ ਕਦੇ ਨਜ਼ਰ ਨਹੀਂ ਆਏ।
ਇਹ ਵੀ ਪੜ੍ਹੋ : CM ਚੰਨੀ ਦੇ ਘਰ ਕੋਲ ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ, ਪਈਆਂ ਭਾਜੜਾਂ
ਉਹ ਸਿੱਧੇ ਤੌਰ ‘ਤੇ ਤਾਂ ਕਦੇ ਨਹੀਂ ਬੋਲੇ ਪਰ ਅਸਿੱਧੇ ਤੌਰ ‘ਤੇ ਟਵੀਟਾਂ ਰਾਹੀਂ ਉਹ ਕਾਂਗਰਸ ਪਾਰਟੀ ਨੂੰ ਬਹੁਤ ਕੁਝ ਕਹਿੰਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਵਿੱਚ ਘਮਾਸਾਨ ਜਾਰੀ ਹੈ। ਸਿੱਧੂ ਵੱਲੋਂ ਚੰਨੀ ਸਰਕਾਰ ‘ਤੇ ਹਮਲੇ ਤੇ ਜਾਖੜ ਦੀ ਨਾਰਾਜ਼ਗੀ ਚੋਣਾਂ ਵਿੱਚ ਭਾਰੀ ਸਕਦੀ ਹੈ। ਕਿਆਸ ਆਰੀਆਂ ਲਾਈਆਂ ਜਾ ਰਹੀਆਂ ਹਨ ਰਾਹੁਲ ਗਾਂਧੀ ਇਸ ਮੀਟਿੰਗ ਰਾਹੀਂ ਆਗੂਆਂ ਵਿਚਾਲੇ ਸਾਰੇ ਗਿਲੇ-ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।