ਪੰਜਾਬ ਦੇ ਰੇਲ ਮੁਸਾਫਰਾਂ ਲਈ ਚੰਗੀ ਖਬਰ ਹੈ। ਉੱਤਰੀ ਰੇਲਵੇ ਦਾ ਫ਼ਿਰੋਜ਼ਪੁਰ ਡਵੀਜ਼ਨ 05 ਦਸੰਬਰ ਤੋਂ ਕੁਝ ਬਿਨਾਂ ਰਿਜ਼ਰਵੇਸ਼ਨ ਵਾਲੀਆਂ ਸਪੈਸ਼ਲ ਟ੍ਰੇਨਾਂ ਨੂੰ ਮੁੜ ਬਹਾਲ ਕਰਨ ਜਾ ਰਿਹਾ ਹੈ। ਇਹ ਸਪੈਸ਼ਲ ਰੇਲ ਗੱਡੀਆਂ ਸ਼ੁਰੂਆਤੀ ਅਤੇ ਟੀਚੇ ਤੱਕ ਦੇ ਵਿਚਾਕਰ ਸਾਰੇ ਸਟੇਸ਼ਨਾਂ ‘ਤੇ ਰੁਕਣਗੀਆਂ, ਜਿਸ ਕਰਕੇ ਛੋਟੇ-ਛੋਟੇ ਸਟੇਸ਼ਨਾਂ ਦੇ ਲੋਕਾਂ ਨੂੰ ਵੀ ਸੌਖ ਹੋਵੇਗੀ।
5 ਦਸੰਬਰ ਤੋਂ ਜਲੰਧਰ ਸ਼ਹਿਰ ਤੇ ਅੰਮ੍ਰਿਤਸਰ, ਪਠਨਾਕੋਟ ਤੇ ਬੈਜਨਾਥ ਪਪਰੋਲਾ ਵਿਚਕਾਰ ਸਪੈਸ਼ਲ ਲੋਕਲ ਰੇਲਗੱਡੀ ਚੱਲੇਗੀ। ਇਸ ਮਗਰੋਂ 6 ਦਸੰਬਰ ਨੂੰ ਅੰਮ੍ਰਿਤਸਰ-ਖੇਮਕਰਨ, ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੇਲਗੱਡੀ ਵੀ ਚੱਲਣੀ ਸ਼ੁਰੂ ਹੋ ਜਾਵੇਗੀ।
ਇਸ ਦੌਰਾਨ ਰੇਲਵੇ ਵੱਲੋਂ ਮੁਸਾਫਰਾਂ ਨੂੰ ਕੋਵਿਡ-19 ਤੋਂ ਬਚਾਅ ਸੰਬੰਧਤ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ, ਜਿਵੇਂਕਿ ਮਾਸਕ ਪਹਿਨਣਾ, ਹੈਂਡ ਸੈਨੀਟਾਈਜ਼ਰ, ਦਸਤਾਨੇ ਆਦਿ ਪਹਿਨਣਾ। ਇਸ ਦੌਰਾਨ ਉਚਿਤ ਦੂਰੀ ਬਣਾਉਣਾ ਵੀ ਜ਼ਰੂਰੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਨ੍ਹਾਂ ਗੱਡੀਆਂ ਦਾ ਵੇਰਵਾ ਇਸ ਤਰ੍ਹਾਂ ਹੈ-
- ਗੱਡੀ ਨੰ. 06942- 06 ਦਸੰਬਰ ਤੋਂ ਸਵੇਰੇ 9.15 ਵਜੇ ਅੰਮ੍ਰਿਤਸਰ ਤੋਂ ਚੱਲੇਗੀ ਤੇ 11.15 ਵਜੇ ਖੇਮਕਰਨ ਪਹੁੰਚੇਗੀ।
- ਗੱਡੀ ਨੰ. 06941- 06 ਦਸੰਬਰ ਤੋਂ ਸਵੇਰੇ 11.25 ਵਜੇ ਖੇਮਕਰਨ ਤੋਂ ਚੱਲੇਗੀ ਤੇ ਦੁਪਹਿਰ 1.20 ਵਜੇ ਭਗਤਾਂਵਾਲਾ ਪਹੁੰਚੇਗੀ।
- ਗੱਡੀ ਨੰ. 06928- 06 ਦਸੰਬਰ ਤੋਂ ਸ਼ਾਮ 07.20 ਵਜੇ ਡੇਰਾ ਬਾਬਾ ਨਾਨਕ ਤੋਂ ਚੱਲੇਗੀ ਤੇ ਰਾਤ 09.10 ਵਜੇ ਅੰਮ੍ਰਿਤਸਰ ਪਹੁੰਚੇਗੀ।
- ਗੱਡੀ ਨੰ. 06927- 06 ਦਸੰਬਰ ਤੋਂ ਸ਼ਾਮ 5.50 ਵਜੇ ਵੇਰਕਾ ਤੋਂ ਚੱਲੇਗੀ ਤੇ 7.10 ਵਜੇ ਡੇਰਾ ਬਾਬਾ ਨਾਨਕ ਪਹੁੰਚੇਗੀ।
- ਗੱਡੀ ਨੰ. 06947- 05 ਦਸੰਬਰ ਤੋਂ ਦੁਪਹਿਰ 12.50 ਵਜੇ ਅੰਮ੍ਰਿਤਸਰ ਤੋਂ ਚੱਲੇਗੀ ਤੇ 2.30 ਵਜੇ ਕਾਦੀਆਂ ਪਹੁੰਚੇਗੀ।
- ਗੱਡੀ ਨੰ. 06948- 05 ਦਸੰਬਰ ਤੋਂ ਸ਼ਾਮ 4.10 ਵਜੇ ਚੱਲੇਗੀ ਕਾਦੀਆਂ ਤੋਂ ਚੱਲੇਗੀ ਤੇ ਸ਼ਾਮ 6.05 ਵਜੇ ਅੰਮ੍ਰਿਤਸਰ ਪਹੁੰਚੇਗੀ।
- ਗੱਡੀ ਨੰ. 06970- 06 ਦਸੰਬਰ ਤੋਂ ਸ਼ਾਮ 4.10 ਵਜੇ ਜਲੰਧਰ ਸ਼ਹਿਰ ਤੋਂ ਚੱਲੇਗੀ ਤੇ ਸ਼ਾਮ 6.05 ਵਜੇ ਨਕੋਦਰ ਪਹੁੰਚੇਗੀ।
- ਗੱਡੀ ਨੰ. 06969- 06 ਦਸੰਬਰ ਤੋਂ ਨਕੋਦਰ ਤੋਂ ਸਵੇਰੇ 5.55 ਵਜੇ ਚੱਲੇਗੀ ਤੇ ਸਵੇਰੇ 6.55 ਵਜੇ ਜਲੰਧਰ ਸ਼ਹਿਰ ਪਹੁੰਚੇਗੀ।
- ਗੱਡੀ ਨੰ. 04400- 05 ਦਸੰਬਰ ਤੋਂ ਜਲੰਧਰ ਸ਼ਹਿਰ ਸ਼ਾਮ 5.05 ਵਜੇ ਚੱਲੇਗੀ ਤੋਂ ਰਾਤ 8.55 ਵਜੇ ਜੈਂਜੋ ਦੋਆਬਾ ਪਹੁੰਚੇਗੀ।
- ਗੱਡੀ ਨੰ. 04399- 06 ਦਸੰਬਰ ਤੋਂ ਜੈਂਜੋ ਦੋਆਬਾ ਸਵੇਰੇ 5.00 ਵਜੇ ਚੱਲੇਗੀ ਤੋਂ ਸਵੇਰੇ 8.20 ਵਜੇ ਜਲੰਧਰ ਸ਼ਹਿਰ ਪਹੁੰਚੇਗੀ।
- ਗੱਡੀ ਨੰ. 04749- 06 ਦਸੰਬਰ ਤੋਂ ਸਵੇਰੇ 9.40 ਵਜੇ ਬਿਆਸ ਤੋਂ 11.15 ਵਜੇ ਤਰਨਤਾਰਨ ਪਹੁੰਚੇਗੀ।
- ਗੱਡੀ ਨੰ. 04750- 06 ਦਸੰਬਰ ਤੋਂ 11.30 ਵਜੇ ਤਰਨਤਾਰਨ ਤੋਂ ਚੱਲੇਗੀ ਤੇ 1.05 ਵਜੇ ਬਿਆਸ ਪਹੁੰਚੇਗੀ।
- ਗੱਡੀ ਨੰ. 01608- 06 ਦਸੰਬਰ ਤੋਂ ਬੈਜਨਾਥ ਪਪਰੋਲਾ ਤੋਂ ਸਵੇਰੇ 4.00 ਵਜੇ ਚੱਲੇਗੀ ਸਵੇਰੇ 11.05 ਵਜੇ ਪਠਾਨਕੋਟ ਪਹੁੰਚੇਗੀ।
- ਗੱਡੀ ਨੰ. 01609- 05 ਦਸੰਬਰ ਤੋਂ ਪਠਾਨਕੋਟ ਤੋਂ ਦੁ. 3.20 ਵਜੇ ਚੱਲੇਗੀ ਤੇ 10.40 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ।
- ਗੱਡੀ ਨੰ. 09771- 05 ਦਸੰਬਰ ਤੋਂ ਜਲੰਧਰ ਸ਼ਹਿਰ ਸਵੇਰੇ 9.20 ਤੋਂ ਚੱਲੇਗੀ ਤੇ 11.05 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਦੀ ਦੇਸ਼ ‘ਚ ਦਸਤਕ ‘ਤੇ ਬੋਲੇ ਕੇਜਰੀਵਾਲ- ਅਫਸੋਸ ਸਰਕਾਰ ਨੇ ਉਡਾਣਾਂ ‘ਤੇ ਰੋਕ ਨਹੀਂ ਲਾਈ’