ਨਵੀਂ ਦਿੱਲੀ ਤੋਂ ਅਮਰੀਕਾ ਦੇ ਨੇਵਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਇੱਕ ਮੁਸਾਫਰ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਡਾਣ ਭਰਨ ਦੇ ਤਿੰਨ ਘੰਟੇ ਬਾਅਦ ਮੈਡੀਕਲ ਐਮਰਜੈਂਸੀ ਕਰਕੇ ਜਹਾਜ਼ ਦਿੱਲੀ ਹਵਾਈ ਅੱਡੇ ਵਾਪਸ ਪਰਤ ਆਇਆ।
ਇਸ ਤੋਂ ਬਾਅਦ ਹਵਾਈ ਅੱਡੇ ਦੇ ਡਾਕਟਰਾਂ ਦੀ ਟੀਮ ਜਹਾਜ਼ ‘ਤੇ ਪਹੁੰਚੀ ਅਤੇ ਮੁਸਾਫਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਸਾਫਰ ਅਮਰੀਕੀ ਨਾਗਰਿਕ ਸੀ ਤੇ ਆਪਣੀ ਪਤਨੀ ਨਾਲ ਜਹਾਜ਼ ਵਿੱਚ ਸਫਰ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੇਵਾਰਕ ਜਾ ਰਹੀ ਫਲਾਈਟ ਨੰਬਰ ਏਆਈ-105 ਵਿੱਚ ਪਤਨੀ ਨਾਲ ਸਫਰ ਕਰ ਰਹੇ ਇੱਕ ਮੁਸਾਫਰ ਦੀ ਮੌਤ ਹੋ ਜਾਣ ਕਰਕੇ ਫਲਾਈਟ ਵਾਪਿਸ ਪਰਤ ਆਈ। ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਲੈਂਡ ਕੀਤੀ ਅਤੇ ਫਲਾਈਟ ਟਾਈਮ ਡਿਊਟੀ ਲਿਮਿਟੇਸ਼ਨ (ਐੱਫ. ਡੀ. ਟੀ. ਐੱਲ.) ਮਾਪਦੰਡਾਂ ਮੁਤਾਬਕ ਜਹਾਜ਼ ਦੇ ਸੰਚਾਲਨ ਲਈ ਚਾਲਕ ਦਲ ਦੇ ਇੱਕ ਹੋਰ ਸਮੂਹ ਦਾ ਪ੍ਰਬੰਧ ਕੀਤਾ ਜਾਵੇਗਾ। ਨਵੇਂ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਉਹੀ ਜਹਾਜ਼ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਪੁਣੇ ਲਈ ਫਲਾਈਟ 9 ਦਸੰਬਰ ਤੋਂ ਸ਼ੁਰੂ, 4,999 ਰੁ. ਹੋਵੇਗਾ ਕਿਰਾਇਆ, ਜਾਣੋ ਪੂਰਾ ਸ਼ਡਿਊਲ