ਭਾਰਤ ਤੇ ਪਾਕਿਸਤਾਨ ਵਿਚਾਲੇ ਠੱਪ ਪਏ ਕਾਰੋਬਾਰ ਨੂੰ ਮੁੜ ਸ਼ੁਰੂ ਕਰਨ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਕਾਲਤ ਕੀਤੀ। ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਬੰਦ ਹੋਣ ਕਾਰਨ ਪੰਜਾਬ ਦੇ ਕਾਰੋਬਾਰੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਹਜ਼ਾਰਾਂ ਨੌਕਰੀਆਂ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਭਾਰਤ-ਪਾਕਿਸਤਾਨ ਅਤੇ 34 ਹੋਰ ਦੇਸ਼ਾਂ ਨਾਲ ਵਪਾਰ ਦੇ ਸੰਭਾਵਿਤ ਦਾਇਰੇ ਦਾ 5 ਫੀਸਦੀ ਵੀ ਨਹੀਂ ਵਰਤ ਰਹੇ।
ਸਿੱਧੂ ਨੇ ਕਿਹਾ, “ਭਾਰਤ-ਪਾਕਿਸਤਾਨ ਅਤੇ 34 ਦੇਸ਼ਾਂ ਵਿਚਕਾਰ ਲਗਭਗ 37 ਬਿਲੀਅਨ ਯੂਐੱਸ ਡਾਲਰ ਦਾ ਵਪਾਰ ਹੁੰਦਾ ਸੀ ਪਰ ਇਸ ਸਮੇਂ ਅਸੀਂ ਸਿਰਫ 3 ਬਿਲੀਅਨ USD ਦਾ ਵਪਾਰ ਕਰ ਰਹੇ ਹਾਂ। ਇਹ ਸੰਭਾਵਿਤ ਸਮਰੱਥਾ ਦਾ 5 ਫੀਸਦੀ ਵੀ ਨਹੀਂ ਹੈ। ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿੱਚ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 15,000 ਨੌਕਰੀਆਂ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਬਣਨ ਜਾ ਰਹੀ ਹੈ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਥੋੜ੍ਹੇ ਸਮੇਂ ਵਿੱਚ ਅਸੀਂ ਤੁਹਾਨੂੰ ਇੱਕ ਵਿਜ਼ਨ ਦਿਆਂਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸਿੱਧੂ ਨੇ ਕਿਹਾ ਕਿ ਅੱਖਾਂ ਸਭ ਦੇ ਕੋਲ ਹੁੰਦੀਆਂ ਹਨ ਪਰ ਵਿਜ਼ਨ ਕਿਸੇ-ਕਿਸੇ ਕੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਮੁੜ ਕਰ ਰਿਹਾ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਇਸ ਨਾਲ ਸਾਨੂੰ ਸਾਰਿਆਂ ਨੂੰ ਫਾਇਦਾ ਹੋਵੇਗਾ। ਇਹੀ ਗੱਲ ਸਿੱਧੂ ਪਹਿਲਾਂ ਵੀ ਕਰਤਾਰਪੁਰ ਸਾਹਿਬ ਦੀ ਫੇਰੀ ਦੌਰਾਨ ਕਹਿ ਚੁੱਕੇ ਹਨ। ਸਿੱਧੂ ਨੇ ਕਿਹਾ ਸੀ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਨਵਾਂ ਅਧਿਆਏ ਸ਼ੁਰੂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : HDFC ਬੈਂਕ ‘ਚੋਂ ਲੋਕਾਂ ਦੇ 50 ਲੱਖ ਰੁਪਏ ਦੀ ਲੁੱਟ, ਪੁਲਿਸ ਦੀ ਵਰਦੀ ‘ਚ ਦਿੱਤਾ ਅੰਜਾਮ
ਸਿੱਧੂ ਨੇ ਅੱਗੇ ਕਿਹਾ, ‘ਵਿਸ਼ਵ ਯੁੱਧਾਂ ਵਿਚ ਲੱਖਾਂ ਲੋਕਾਂ ਦੀ ਮੌਤ ਤੋਂ ਬਾਅਦ ਯੂਰਪ ‘ਇੱਕ ਯੂਰਪ-ਇੱਕ ਵੀਜ਼ਾ’ ‘ਤੇ ਆਪਣੀਆਂ ਸਰਹੱਦਾਂ ਖੋਲ੍ਹ ਸਕਦਾ ਹੈ, ਇਕ ਪਾਸਪੋਰਟ ਅਤੇ ਇਕ ਕਰੰਸੀ ਰਖ ਸਕਦਾ ਹੈ, ਤਾਂ ਸਾਡੇ ਖੇਤਰ ਵਿਚ ਅਜਿਹਾ ਕਿਉਂ ਨਹੀਂ ਹੋ ਸਕਦਾ, ਜਿੱਥੇ ਭਗਤ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਦਾ ਸਾਰੇ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ 74 ਸਾਲਾਂ (ਭਾਰਤ ਅਤੇ ਪਾਕਿਸਤਾਨ ਵਿਚਕਾਰ) ਵਿਚ ਬਣੀਆਂ ਕੰਧਾਂ ਦੀਆਂ ਖਿੜਕੀਆਂ ਖੋਲ੍ਹਣ ਦੀ ਲੋੜ ਹੈ। ਦੋਹਾਂ ਦੇਸ਼ਾਂ ਵਿਚਕਾਰ ਵਪਾਰ ਹੋਣਾ ਚਾਹੀਦਾ ਹੈ।