ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮੁੱਖ ਮੰਤਰੀ ਚੰਨੀ ਵੱਲੋਂ ਆਪਣੇ ਚਹੇਤੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਬਣਾਉਣ ਤੋਂ ਬਾਅਦ ਸਿੱਧੂ ਨੇ ਗੁੱਸੇ ਵਿੱਚ ਆ ਕੇ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਰੋਸਾ ਦੂਰ ਕਰਨ ਲਈ ਸਰਕਾਰ ਵੱਲੋਂ ਯੂ.ਪੀ.ਐੱਸ.ਸੀ. ਨੂੰ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਭੇਜਿਆ ਗਿਆ।ਪਰ ਹੁਣ ਇਸ ਨਿਯੁਕਤੀ ਨੂੰ ਲੈ ਕੇ ਸਿੱਧੂ ਤੇ ਸੀ.ਐੱਮ. ਚੰਨੀ ਵਿਚਾਲੇ ਇੱਕ ਵਾਰ ਖੜਕ ਸਕਦੀ ਹੈ।
ਦਰਅਸਲ ਯੂ.ਪੀ.ਐੱਸ.ਸੀ. ਨੇ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦੇ ਭੇਜੇ ਪੈਨਲ ‘ਤੇ ‘ਕੱਟ ਆਫ਼ ਡੇਟ’ ਨੂੰ ਲੈ ਕੇ ਇਤਰਾਜ਼ ਪ੍ਰਗਟਾਏ ਹਨ, ਕਿਉਂਕਿ ਇਸ ਵਿੱਚ ਸਾਬਕਾ ਡੀਜੀਪੀ ਦਿਨਕਰ ਗੁਪਤਾ ਦਾ ਨਾਂ ਵੀ ਸ਼ਾਮਲ ਹੈ। ਇਹ ਪੈਨਲ ਸਰਕਾਰ ਵੱਲੋਂ 30 ਸਤੰਬਰ ਨੂੰ ਭੇਜਿਆ ਗਿਆ ਸੀ, ਜਦੋਂਕਿ ਡੀਜੀਪੀ ਉਸ ਵੇਲੇ 4 ਅਕਤੂਬਰ ਤੱਕ ਇੱਕ ਹਫਤੇ ਦੀ ਛੁੱਟੀ ‘ਤੇ ਸਨ। ਉਸ ਸਮੇਂ ਡੀਜੀਪੀ ਦਾ ਅਹੁਦਾ ਖਾਲੀ ਹੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਹਿਸਾਬ ਨਾਲ ਪੈਨਲ ਦੀ ‘ਕੱਟ ਆਫ਼ ਡੇਟ’ 5 ਅਕਤੂਬਰ ਬਣਦੀ ਹੈ ਕਿਉਂਕਿ 4 ਅਕਤੂਬਰ ਨੂੰ ਡੀਜੀਪੀ ਦਾ ਅਹੁਦਾ ਖਾਲੀ ਹੋਇਆ ਸੀ। ਪਰ ਸਰਕਾਰ ਨੇ ਪੈਨਲ ਵਿੱਚ ਉਸ ਵੇਲੇ ਦੇ ਮੌਜੂਦਾ ਡੀਜੀਪੀ ਦਾ ਨਾਂ ਵੀ ਭੇਜ ਦਿੱਤਾ। ਜੇ ਯੂ.ਪੀ.ਐੱਸ.ਸੀ. ‘ਕੱਟ ਆਫ਼ ਡੇਟ’ 4 ਅਕਤੂਬਰ ਵੀ ਮੰਨਦਾ ਹੈ ਤਾਂ ਵੀ ਇਸ ਵਿੱਚ ਐੱਸ. ਚਟੋਪਾਧਿਆਏ, ਐੱਮ.ਕੇ. ਤਿਵਾੜੀ ਤੇ ਰੋਹਿਤ ਚੌਧਰੀ ਦੇ ਨਾਂ ਵੀ ਭੇਜੇ ਗਏ ਹਨ, ਜੋਕਿ 31 ਮਾਰਚ 2022 ਨੂੰ ਰਿਟਾਇਰ ਹੋਣ ਵਾਲੇ ਹਨ, ਜਦਕਿ ਸਬੰਧਤ ਅਧਿਕਾਰੀ ਦਾ ਘੱਟੋ-ਘੱਟ ਛੇ ਮਹੀਨੇ ਦਾ ਕਾਰਜਕਾਲ ਬਾਕੀ ਹੋਣਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਦਾ ਚੌਥਾ ਮਾਮਲਾ ਮਿਲਣ ਪਿੱਛੋਂ ਉਪ ਰਾਸ਼ਟਰਤੀ ਵੱਲੋਂ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਵਾਉਣ ਦੀ ਅਪੀਲ
30 ਸਤੰਬਰ ਦੀ ‘ਕੱਟ ਆਫ਼ ਡੇਟ’ ਚੰਨੀ ਸਰਕਾਰ ਦੇ ਚਹੇਤੇ ਅਫਸਰ ਨੂੰ ਡੀਜੀਪੀ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਪਰ 4 ਅਕਤੂਬਰ ਦੇ ਹਿਸਾਬ ਨਾਲ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਅਹੁਦੇ ਦੀ ਦੌੜ ਤੋਂ ਬਾਹਰ ਕਰ ਦੇਵੇਗਾ, ਜਿਸ ਵਿੱਚ ਸਿੱਧੂ ਦੇ ਮਨਪਸੰਦ ਅਫਸਰ ਸ਼ਾਮਲ ਹਨ। ਇਸ ਤੋਂ ਬਾਅਦ ਫਿਰ ਇਸ ਨਿਯੁਕਤੀ ‘ਤੇ ਸਿੱਧੂ ਤੇ ਸੀ.ਐੱਮ. ਚੰਨੀ ਵਿਚਾਲੇ ਪੇਚ ਫਸਣ ਦੇ ਆਸਾਰ ਬਣ ਰਹੇ ਹਨ।