ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਜਲਦ ਹੀ ਵੱਜਣ ਵਾਲਾ ਹੈ, ਇਸ ਵਿਚਕਾਰ ਹੁਣ ਸਿਆਸਤ ਹੋਰ ਗਰਮ ਹੋ ਗਈ ਹੈ। ਹੁਣ ਤੱਕ ਪਾਰਟੀਆਂ ਚੋਣ ਵਾਅਦੇ ਕਰ ਰਹੀਆਂ ਸਨ ਪਰ ਹੁਣ ਜੋੜ-ਤੋੜ ਵੀ ਸ਼ੁਰੂ ਹੋ ਗਏ ਹਨ। ਪੰਜਾਬ ਲਈ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਕਈ ਕਾਂਗਰਸੀ ਵਿਧਾਇਕ ਆਉਣਾ ਚਾਹੁੰਦੇ ਹਨ। ਇਹ ਦਾਅਵਾ ਉਨ੍ਹਾਂ ਉਸ ਵੇਲੇ ਕੀਤਾ ਹੈ ਜਦੋਂ ਆਪ ਦੇ ਆਪਣੇ ਦੋ ਵਿਧਾਇਕ ਹਾਲ ਹੀ ਵਿੱਚ ਕਾਂਗਰਸ ਦਾ ਹੱਥ ਫੜ੍ਹ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਰਾਘਵ ਚੱਢਾ ਨੇ ਕਿਹਾ ਹੈ ਕਿ ਸਾਡੇ ਕੋਲ ਪੰਜਾਬ ਕਾਂਗਰਸ ਦੇ 25 ਵਿਧਾਇਕਾਂ ਦੀ ਸੂਚੀ ਹੈ, ਜੋ ਆਪ ਵਿੱਚ ਆਉਣਾ ਚਾਹੁੰਦੇ ਹਨ ਅਤੇ ਜੇਕਰ ਭਾਜਪਾ ਨੂੰ ਉਹ ਵਿਧਾਇਕ ਚਾਹੀਦੇ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੀ ਹੈ। ਉਨ੍ਹਾਂ ਇਹ ਭਾਜਪਾ ਨੂੰ ਤੰਜ ਕੱਸਦੇ ਹੋਏ ਕਿਹਾ ਪਰ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹਣ ਦੀ ਕੋਸ਼ਿਸ਼, ਜਿਸ ਨਾਲ ਉਹ ਕਾਂਗਰਸ ਨੂੰ ਵੀ ਇਹ ਦਿਖਾ ਗਏ ਕਿ ਉਨ੍ਹਾਂ ਦੇ ਵਿਧਾਇਕ ਵੀ ਆਪ ਵਿੱਚ ਜਾਣ ਨੂੰ ਤਿਆਰ ਬੈਠੇ ਹਨ। ਦਰਅਸਲ, ਰਾਘਵ ਚੱਢਾ ਨੇ ਭਗਵੰਤ ਮਾਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਵੱਡੀ ਪੇਸ਼ਕਸ਼ ਕੀਤੀ ਗਈ ਸੀ। ਰਾਘਵ ਚੱਢਾ ਨੇ ਇਸ ‘ਤੇ ਭਾਜਪਾ ਨੂੰ ਕਿਹਾ ਕਿ ਪੰਜਾਬ ਵਿੱਚ ਕਈ ਕਾਂਗਰਸੀ ਵਿਧਾਇਕ ਆਪ ਵਿੱਚ ਆਉਣਾ ਚਾਹੁੰਦੇ ਹਨ ਪਰ ਅਸੀਂ ਉਹ ਲੈਣੇ ਨਹੀਂ, ਜੇ ਭਾਜਪਾ ਨੂੰ ਉਹ ਚਾਹੀਦੇ ਹਨ ਤਾਂ ਉਨ੍ਹਾਂ ਨਾਲ ਸੰਪਰਕ ਕਰੇ।