ਫਰੀਦਕੋਟ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਡੇਰਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਹੈ। ਐੱਸਆਈਟੀ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਸਿਰਸਾ ਗਈ ਸੀ। ਉੱਥੇ ਉਹ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀ.ਆਰ.ਨੈਨ ਨੂੰ ਨਹੀਂ ਮਿਲੇ।
ਹਾਲਾਂਕਿ ਇਸ ਮਾਮਲੇ ‘ਚ ਫਰਾਰ 3 ਡੇਰਾ ਪ੍ਰੇਮੀਆਂ ਦੀ ਭਾਲ ‘ਚ ਐੱਸਆਈਟੀ ਨੇ ਕਰੀਬ ਇਕ ਘੰਟੇ ਤੱਕ ਡੇਰੇ ਦੀ ਤਲਾਸ਼ੀ ਲਈ ਪਰ ਕੋਈ ਹੱਥ ਨਹੀਂ ਆਇਆ। ਟੀਮ ਨੇ ਉੱਥੋਂ ਕੁਝ ਦਸਤਾਵੇਜ਼ ਜ਼ਰੂਰ ਇਕੱਠੇ ਕੀਤੇ ਹਨ। ਹੁਣ ਜੇਕਰ ਵਿਪਾਸਨਾ ਅਤੇ ਨੈਨ ਖੁਦ ਪੇਸ਼ ਨਹੀਂ ਹੁੰਦੇ ਤਾਂ ਐੱਸਆਈਟੀ ਕਾਨੂੰਨੀ ਤਰੀਕੇ ਨਾਲ ਉਨ੍ਹਾਂ ‘ਤੇ ਸਖਤੀ ਵਧਾਏਗੀ। ਇਸ ਤਹਿਤ ਉਸ ਦੀ ਗ੍ਰਿਫ਼ਤਾਰੀ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਐੱਸਆਈਟੀ ਨੇ ਵਿਪਾਸਨਾ ਅਤੇ ਨੈਨ ਨੂੰ ਪਹਿਲਾਂ ਵੀ ਤਿੰਨ ਵਾਰ ਸੰਮਨ ਭੇਜਿਆ ਸੀ ਪਰ ਉਹ ਨਹੀਂ ਆਏ। ਇਸ ਤੋਂ ਬਾਅਦ ਐੱਸਆਈਟੀ ਖੁਦ ਡੇਰਾ ਸਿਰਸਾ ਪਹੁੰਚੀ। ਪਰ ਦੋਵੇਂ ਉੱਥੇ ਨਹੀਂ ਮਿਲੇ। ਟੀਮ ਵਿੱਚ ਆਈਜੀ ਐੱਸਆਈਟੀ ਪਰਮਾਰ, ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ। ਐੱਸਆਈਟੀ ਦੇ ਮੁਖੀ ਆਈਜੀ ਐੱਸਐੱਸਪੀ ਪਰਮਾਰ ਨੇ ਸਵਾਲ ਉਠਾਇਆ ਕਿ ਜੇਕਰ ਉਹ ਮੈਡੀਕਲ ਤੌਰ ‘ਤੇ ਫਿੱਟ ਨਹੀਂ ਹਨ ਤਾਂ ਉਹ ਡੇਰੇ ਤੋਂ ਬਾਹਰ ਕਿਵੇਂ ਹਨ? ਐਸਆਈਟੀ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਬਹਾਨਾ ਹੈ। ਨਹੀਂ ਤਾਂ ਉਹ ਡੇਰੇ ਵਿਚ ਹੀ ਬੈਡ ‘ਤੇ ਪਿਆ ਹੁੰਦਾ। ਆਈਜੀ ਪਰਮਾਰ ਨੇ ਦੱਸਿਆ ਕਿ ਦੋਵੇਂ ਅਗਲੇ 4-5 ਦਿਨਾਂ ਵਿੱਚ ਪੇਸ਼ ਹੋਣਗੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਟੀਮ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: