ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਅਧਿਕਾਰੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਲਿਜਾਣ ਵਾਲੇ ਵਾਹਨਾਂ ਵਿੱਚੋਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕੋਇੰਬਟੂਰ ਦੇ ਮੇਟਾਪਲਯਾਮ ਨੇੜੇ ਬੁਰਲੀਯਾਰ ਵਿੱਚ ਇਹ ਹਾਦਸਾ ਵਾਪਰਿਆ ਹੈ। ਤਾਬੂਤ ਨੂੰ ਕਿਸੇ ਹੋਰ ਗੱਡੀ ਵਿੱਚ ਅੱਗੇ ਲਿਜਾਇਆ ਗਿਆ।
ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 3 ਕਾਮਰਾਜ ਮਾਰਗ ‘ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਦੁਪਹਿਰ ਦੋ ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮਿਲਟਰੀ ਬੈਂਡ ਦੇ ਨਾਲ ਧੌਲਕੂਆਂ ਦੇ ਬਰਾਰ ਚੌਕ ਲਿਜਾਇਆ ਜਾਵੇਗਾ। ਸ਼ਾਮ ਕਰੀਬ 4 ਵਜੇ ਧੌਲਕੂਆਂ ਦੇ ਬਰਾਰ ਚੌਕ ‘ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਰਾਜਨਾਥ ਸਿੰਘ ਨੇ ਵੀਰਵਾਰ ਨੂੰ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾਦਸੇ ‘ਤੇ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ Mi 17 V 5 ਹੈਲੀਕਾਪਟਰ ਨੇ ਕੱਲ੍ਹ ਸਵੇਰੇ 11:48 ਵਜੇ ਸਲੂਰ ਏਅਰ ਬੇਸ ਤੋਂ ਉਡਾਣ ਭਰੀ ਸੀ ਅਤੇ ਦੁਪਹਿਰ 12:15 ਵਜੇ ਤੱਕ ਵੈਲਿੰਗਟਨ ਵਿਖੇ ਉਤਰਨ ਦੀ ਉਮੀਦ ਸੀ ਪਰ ਸਲੂਰ ਏਅਰ ਬੇਸ ‘ਤੇ ਏਅਰ ਟ੍ਰੈਫਿਕ ਕੰਟਰੋਲ ਦਾ ਹੈਲੀਕਾਪਟਰ ਨਾਲ ਲਗਭਗ ਦੁਪਹਿਰ 12:08 ਵਜੇ ਸੰਪਰਕ ਟੁੱਟ ਗਿਆ।