ਹਰਸਿਮਰਤ ਬਾਦਲ ਨੇ ਲਗਭਗ ਇੱਕ ਸਾਲ ਚੱਲੇ ਇਸ ਅੰਦੋਲਨ ਨੂੰ ਖਤਮ ਕਰਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਇਸ ਨੂੰ ‘ਲੋਕਤੰਤਰ ਦੀ ਜਿੱਤ’ ਦੱਸਿਆ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਇਹ ਐਮਰਜੈਂਸੀ ਤੋਂ ਬਾਅਦ ਇਹ ਸਭ ਤੋਂ ਵੱਡਾ ਅੰਦੋਲਨ ਸੀ। ਜੇ ਸਰਕਾਰ ਨੇ ਅਕਾਲੀ ਦਲ ਦੀ ਗੱਲ ਇੱਕ ਸਾਲ ਪਹਿਲਾਂ ਸੁਣੀ ਹੁੰਦੀ ਤਾਂ 700 ਕਿਸਾਨ ਸ਼ਹੀਦ ਨਾ ਹੁੰਦੇ।
ਬੀਬਾ ਬਾਦਲ ਨੇ ਕਿਹਾ ਕਿ ਬਠਿੰਡਾ ਹਲਕੇ ਦੇ ਲਗਭਗ 150 ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਕੁਝ ਪਰਿਵਾਰਾਂ ਦੇ ਤਾਂ 10-10 ਮੈਂਬਰ ਵੀ ਅੰਦੋਲਨ ਵਿੱਚ ਬੈਠੇ ਹੋਏ ਸਨ। ਅੱਜ ਖੁਸ਼ੀ ਤਾਂ ਇਸ ਗੱਲ ਦੀ ਹੈ ਕਿ ਉਹ ਸਾਰੇ ਘਰ ਵਾਪਸੀ ਕਰਨਗੇ ਪਰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਇਸ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਅਕਾਲੀ ਆਗੂ ਨੇ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਸੀ। ਪੰਜਾਬੀਆਂ ਦੀ ਸਭ ਤੋਂ ਪਹਿਲੀ ਆਜ਼ਾਦੀ ਉਸ ਵੇਲੇ ਸੀ ਜਦੋਂ ਐੱਸ.ਜੀ.ਪੀ.ਸੀ. ਤੇ ਪੰਜਾਬੀਆਂ ਨੇ ਮਿਲ ਕੇ ਬ੍ਰਿਟਿਸ਼ ਰਾਜ ਵੇਲੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਇਆ ਸੀ। 21 ਮਹੀਨੇ ਐਮਰਜੈਂਸੀ ਚੱਲੀ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਭਰੋ ਅੰਦੋਲਨ ਦੌਰਾਨ ਸਭ ਤੋਂ ਪਹਿਲਾਂ ਤੇ ਲੰਮੇ ਸਮੇਂ ਲਈ ਜੇਲ੍ਹ ਵਿੱਚ ਰਹੇ।
ਇਹ ਵੀ ਪੜ੍ਹੋ : ਦਿੱਲੀ ਦੇ ਬਾਰਡਰਾਂ ਤੋਂ ਅੰਦਲੋਨ ਦੀ ਵਾਪਸੀ ‘ਤੇ ਕੈਪਟਨ ਦਾ ਟਵੀਟ- ‘ਕਿਸਾਨਾਂ ਦੀ ਹੋਈ ਜਿੱਤ’
ਉਨ੍ਹਾਂ ਕਿਹਾ ਕਿ 378 ਦਿਨ ਚੱਲੇ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿੱਚ ਅਸਤੀਫਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇਹ ਸਾਬਤ ਹੋ ਗਿਆ ਕਿ ਜਿਸ ਕਰਕੇ ਇਹ ਅਸਤੀਫਾ ਦਿੱਤਾ ਗਿਆ, ਉਹ ਬਿਲਕੁਲ ਸਹੀ ਸੀ।