ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪਤਨੀ ਕੈਰੀ ਜੌਹਨਸਨ ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਹੋਣ ਦੀ ਜਾਣਕਾਰੀ ਦਿੱਤੀ, ਲੰਡਨ ਵਿੱਚ 10 ਡਾਊਨਿੰਗ ਸਟ੍ਰੀਟ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਇਹ ਦੂਜਾ ਬੱਚਾ ਪੈਦਾ ਹੋਇਆ ਹੈ। 57 ਸਾਲਾਂ ਪ੍ਰਧਾਨ ਮੰਤਰੀ ਦਾ ਇਹ ਸੱਤਵਾਂ ਬੱਚਾ ਹੈ।
33 ਸਾਲਾਂ ਕੈਰੀ ਸਾਈਮੰਡਜ਼ ਬੌਰਿਸ ਜਾਨਸਨ ਦੀ ਤੀਜੀ ਪਤਨੀ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਉਨ੍ਹਾਂ ਦੀ ਪਤਨੀ ਮਰੀਨਾ ਵ੍ਹੀਲਰ ਦੇ ਚਾਰ ਬੱਚੇ ਹਨ, ਜਿਸ ਤੋਂ ਉਹ ਤਲਾਕ ਲੈ ਚੁੱਕੇ ਹਨ। ਕਲਾ ਸਲਾਹਕਾਰ ਹੈਲਨ ਮੈਕਿੰਟਾਇਰ ਨਾਲ ਸਬੰਧਾਂ ਦੇ ਨਤੀਜੇ ਵਜੋਂ 2009 ਵਿੱਚ ਉਨ੍ਹਾਂ ਦਾ ਇੱਕ ਹੋਰ ਬੱਚਾ ਵੀ ਹੈ।ਉਨ੍ਹਾਂ ਦੀ ਪਹਿਲੀ ਪਤਨੀ ਐਲੇਗਰਾ ਮੋਸਟੀਨ-ਓਵੇਨ ਤੋਂ ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਕੈਰੀ ਜੌਹਨਸਨ ਨੇ ਇੰਸਟਾਗ੍ਰਾਮ ‘ਤੇ ਜੁਲਾਈ ਵਿੱਚ ਗਰਭਵਤੀ ਹੋਣ ਬਾਰੇ ਦੱਸਿਆ ਸੀ ਨਾਲ ਹੀ ਇਹ ਵੀ ਖੁਲਾਸਾ ਕੀਤਾ ਸੀ ਕਿ ਇਸ ਸਾਲ ਦੇ ਸ਼ੁਰੂ ਵਿੱਚ ਉਸਦਾ ਗਰਭਪਾਤ ਹੋਇਆ ਸੀ। ਉਸਨੇ ਲਿਖਿਆ – ਇਸ ਕ੍ਰਿਸਮਸ ‘ਤੇ ਇੱਕ ਪਿਆਰੇ ਬੱਚੇ ਦੀ ਉਮੀਦ. ਸਾਲ ਦੇ ਸ਼ੁਰੂ ਵਿੱਚ, ਮੇਰਾ ਗਰਭਪਾਤ ਹੋਇਆ ਸੀ, ਜਿਸ ਨੇ ਮੇਰਾ ਦਿਲ ਤੋੜ ਦਿੱਤਾ ਸੀ। ਮੈਂ ਦੁਬਾਰਾ ਗਰਭਵਤੀ ਹੋਣ ‘ਤੇ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ।
ਇਹ ਵੀ ਪੜ੍ਹੋ : CM ਚੰਨੀ ਸਰਕਾਰ ਵੱਲੋਂ ਕੈਬਨਿਟ ਨੇ 4,500 ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਹਰੀ ਝੰਡੀ