ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ‘ਚ ਜਨਰਲ ਰਾਵਤ ਦੀ ਪਤਨੀ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ ਹੈ। ਜਨਰਲ ਰਾਵਤ ਦੀ ਮੌਤ ਭਾਰਤੀ ਫੌਜ ਲਈ ਵੱਡਾ ਝਟਕਾ ਹੈ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਦੀ ਭਰਪਾਈ ਕਰਨਾ ਆਸਾਨ ਨਹੀਂ ਹੋਵੇਗਾ। ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅਹੁਦੇ ਲਈ ਚੁਣਿਆ ਸੀ। ਮੋਦੀ ਸਰਕਾਰ ਨੇ ਉਨ੍ਹਾਂ ਨੂੰ 2016 ‘ਚ ਦੋ ਅਫਸਰਾਂ ‘ਤੇ ਪਹਿਲ ਦੇ ਕੇ ਦੇਸ਼ ਦਾ ਫੌਜ ਮੁਖੀ ਬਣਾਇਆ ਸੀ।
ਜਨਰਲ ਰਾਵਤ ਨੇ ਚੀਨ ਦੀ ਹਮਲਾਵਰ ਨੀਤੀ ਦੇ ਖਿਲਾਫ ਭਾਰਤ ਦੇ ਜਵਾਬ ਦੀ ਅਗਵਾਈ ਕੀਤੀ ਅਤੇ 2017 ਵਿੱਚ ਡੋਕਲਾਮ ਅਤੇ 2020 ਵਿੱਚ ਗਲਵਾਨ ਵਿੱਚ ਚੀਨੀ ਹਮਲੇ ਦਾ ਮੁਕਾਬਲਾ ਕੀਤਾ। ਭਾਰਤ ਦੇ ਰੱਖਿਆ ਵਿਸ਼ਲੇਸ਼ਕ ਬ੍ਰਹਮ ਚੇਲਾਨੀ ਨੇ ਉਨ੍ਹਾਂ ਦੀ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵਿੱਟਰ ‘ਤੇ ਕਿਹਾ, ‘ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ ਦੀ ਮੌਤ ਅਜਿਹੇ ਮੁਸ਼ਕਲ ਸਮੇਂ ‘ਚ ਹੋਈ ਹੈ ਜਦੋਂ ਸਰਹੱਦ ‘ਤੇ 20 ਮਹੀਨਿਆਂ ਤੋਂ ਚੱਲ ਰਹੇ ਚੀਨ ਦੇ ਹਮਲਾਵਰ ਰਵੱਈਏ ਨੇ ਹਿਮਾਲੀਅਨ ਮੋਰਚੇ ‘ਤੇ ਜੰਗ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ।”
ਵੀਡੀਓ ਲਈ ਕਲਿੱਕ ਕਰੋ -: