ਵਿਆਹ ਵਿੱਚ ਵਚੋਲਨ ਭਾਬੀ ਨੂੰ ਸੋਨੇ ਦੀ ਮੁੰਦਰੀ ਨਾ ਮਿਲਣ ਅਤੇ ਖੁਦ ਨੂੰ ਮਿਲੀ ਸੋਨੇ ਦੀ ਮੁੰਦਰੀ ਪਸੰਦ ਨਾ ਆਉਣ ‘ਤੇ ਐੱਨ.ਆਰ.ਆਈ. ਮੁੰਡੇ ਨੇ ਸੇਹਰਾ ਜ਼ਮੀਨ ‘ਤੇ ਸਿੱਟਿਆ ਅਤੇ ਕਿਹਾ ‘ਛੋਟੀ ਮੁੰਦਰੀ ਦੇ ਕੇ ਮੇਰੀ ਬੇਇਜ਼ਤੀ ਕੀਤੀ ਹੈ।’ ਫੈਮਿਲੀ ਨੇ ਕਿਸੇ ਤਰ੍ਹਾਂ ਮਿੰਤਾਂ ਕਰ ਵਿਆਹ ਲਈ ਰਾਜ਼ੀ ਕੀਤਾ, ਪਰ ਲਾਵਾਂ ਤੋਂ ਬਾਅਦ 22 ਸਾਲਾਂ ਕੁੜੀ ਨੇ ਪੰਚਾਇਤ ਨੂੰ ਕਿਹਾ, ‘ਜਿਸ ਨਾਲ ਮੇਰਾ ਵਿਆਹ ਹੋ ਰਿਹਾ, ਉਹ ਲਾਲਚੀ ਬੰਦਾ ਹੈ। ਮੈਂ ਉਸ ਨਾਲ ਨਹੀਂ ਜਾਣਾ।’
ਥਾਣਾ ਲਾਂਬੜਾ ਦੀ ਪੁਲਿਸ ਨੇ ਕਪੂਰਥਲਾ ਦੇ ਪਿੰਡ ਨੂਰਪੁਰ ਦੋਨਾ ਦੇ ਰਹਿਣ ਵਾਲੇ ਮੁੰਡੇ ਗੁਰਦਿਆਲ ਸਿੰਘ, ਇਸ ਦੇ ਪਿਤਾ ਮਹਿੰਦਰ ਸਿੰਘ, ਭਰਾ ਸੁਰਜੀਤ ਸਿੰਘ ਅਤੇ ਵਚੋਲਨ ਭਾਬੀ ਸੰਦੀਪ ਕੌਰ ਦੇ ਖਿਲਾਫ ਦਹੇਜ ਲੈਣ ਦਾ ਪਰਚਾ ਦਰਜ ਕਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੇਰ ਸ਼ਾਮ ਸਭ ਨੂੰ ਕੋਰਟ ਵਿੱਚ ਪੇਸ਼ ਕਰ 2 ਦਿਨ ਦਾ ਰਿਮਾਂਡ ਲਿਆ ਹੈ। ਗ੍ਰਿਫਤਾਰ ਹੋਣ ‘ਤੇ ਮੁੰਡਾ ਪੁਲਿਸ ਦੇ ਸਾਹਮਣੇ ਬੋਲਿਆ- ‘ਮੈਂ ਸ਼ਰਮਿੰਦਾ ਹਾਂ, ਮੈਨੂੰ ਮਾਫ ਕਰ ਦਿਓ। ‘ ਇੱਕ ਮਹੀਨਾ ਪਹਿਲਾਂ ਗੁਰਦਿਆਲ ਵਿਆਹ ਕਰਾਉਣ ਲਈ ਇੰਡੀਆ ਆਇਆ ਸੀ। ਕੁੜੀ ਦੇ ਪਿਤਾ ਨੂੰ ਪੈਰਾਲਾਈਜ਼ ਹੋਇਆ ਹੈ। ਤਾਂ ਪਿੰਡ ਵਾਲਿਆਂ ਨੇ ਵਿਆਹ ਲਈ ਪਰਿਵਾਰ ਦੀ ਆਰਥਿਕ ਮਦਦ ਕੀਤੀ ਸੀ। ਕਾਲਾ ਸੰਘਿਆ ਸਥਿਤ ਜੋਤੀ ਪੈਲਸ ਵਿੱਚ ਬੁੱਧਵਾਰ ਨੂੰ ਬਰਾਤ ਆਈ ਸੀ। ਪੈਲਸ ਵਿੱਚ ਮਿਲਨੀ ਦੀਆਂ ਰਸਮਾਂ ਹੋਈਆਂ। ਸ਼ਗਨ ਵਿੱਚ ਵਿਆਹ ਵਾਲੇ ਮੁੰਡੇ, ਉਸ ਦੇ ਭਰਾ ਅਤੇ ਪਿਤਾ ਨੂੰ ਸੋਨੇ ਦੀ ਮੁੰਦਰੀ ਦਿੱਤੀ ਗਈ। ਲੰਚ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਕਿ ਮੁੰਡੇ ਦੀ ਵਚੋਲਨ ਭਾਬੀ ਨੂੰ ਸੋਨੇ ਦੀ ਮੁੰਦਰੀ ਨਹੀਂ ਮਿਲੀ। ਗੁੱਸੇ ਵਿੱਚ ਮੁੰਡੇ ਨੇ ਸੇਹਰਾ ਉਤਾਰ ਕੇ ਫਰਸ਼ ‘ਤੇ ਸੁੱਟ ਦਿੱਤਾ ਅਤੇ ਬੋਲਿਆ-‘ਮੈਨੂੰ ਸ਼ਗਨ ਵਿੱਚ ਘੱਟ ਵਜਨ ਵਾਲੀ ਮੁੰਦਰੀ ਦਿੱਤੀ ਹੈ।’ ਵੱਡੇ-ਬਜ਼ੁਰਗਾਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰ ਤਹਿ ਕੀਤਾ ਕਿ ਵਿਆਹ ਦੀਆਂ ਬਾਕੀ ਰਸਮਾਂ ਪਿੰਡ ਕੁਹਾਲਾ ਦੇ ਧਾਰਮਿਕ ਸਥਾਨ ‘ਤੇ ਹੋਣਗੀਆਂ।
ਕੁਹਾਲਾ ਵਿੱਚ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਪਰ ਪਿੰਡ ਵਿਚ ਇਹ ਗੱਲ ਫੈਲ ਗਈ ਕਿ ਮੁੰਡੇ ਨੇ ਹੰਗਾਮਾ ਕੀਤਾ ਸੀ। ਡੋਲ਼ੀ ਰਵਾਨਾ ਹੋਣ ‘ਤੇ ਪਹਿਲਾਂ ਕੁੜੀ ਨੇ ਕਿਹਾ, ਸੋਹਰੇ ਲਾਲਚੀ ਹਨ ਮੈਂ ਨਹੀਂ ਜਾਣਾ। ‘ਵਿਵਾਦ ਵਧਦਾ ਦੇਖ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਅਤੇ ਐੱਸਐੱਚਓ ਸੁਖਦੇਵ ਸਿੰਘ ਮੌਕੇ ਤੇ ਪਹੁੰਚੇ। ਪਿੰਡ ਦੇ ਲੋਕਾਂ ਅਤੇ ਕੁੜੀ ਦੇ ਸਟੈਂਡ ਨੂੰ ਦੇਖਦੇ ਹੋਏ ਵੀਰਵਾਰ ਸਵੇਰੇ ਪੰਚਾਇਤ ਨੇ ਫੈਸਲਾ ਕੀਤਾ ਕਿ ਪੁਲਿਸ ਨੂੰ ਸ਼ਕਾਇਤ ਕਰ ਦਹੇਜ ਦੇ ਲਾਲਚੀਆਂ ਨੂੰ ਸਬਕ ਸਿਖਾਇਆ ਜਾਵੇ। ਐੱਸਐੱਚਓ ਨੇ ਕਿਹਾ ਕਿ ਕੇਸ ਦੀ ਜਾਂਚ ਸਬ ਇੰਸਪੈਕਟਰ ਸੀਮਾ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: