ਅੱਜ ਇੱਕ ਸਾਲ 14 ਦਿਨਾਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਹੋ ਰਹੀ ਹੈ। ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਦੇ ਘਰ ਪਰਤਣ ‘ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਮੋਰਚਾ ਫਤਿਹ ਕਰਨ ਤੇ ਘਰ ਵਾਪਸੀ ਦੀ ਵਧਾਈ ਦਿੱਤੀ।
ਕੇਜਰੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਅੰਦੋਲਨਕਾਰੀ ਕਿਸਾਨ ਅੱਜ ਰਸਮੀ ਤੌਰ ‘ਤੇ ਘਰ ਵਾਪਸੀ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਦੇ ਹੌਸਲੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਮਤ, ਬਹਾਦੁਰੀ ਤੇ ਏਕਤਾ ਦਾ ਕੋਈ ਬਦਲ ਨਹੀਂ ਹੁੰਦਾ। ਆਪਸੀ ਭਾਈਚਾਰੇ ਤੇ ਏਕਤਾ ਨਾਲ ਹੀ ਦੇਸ਼ ਅੱਗੇ ਵੱਧ ਸਕਦਾ ਹੈ। ਕਿਸਾਨ ਭਰਾਵਾਂ ਦੀ ਇਹੀ ਏਕਤਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਹੀ। ਇਤਿਹਾਸਕ ਜਿੱਤ ਲੈ ਕੇ ਅੱਜ ਤੋਂ ਵਾਪਸ ਆਪਣੇ ਘਰ ਪਰਤ ਰਹੇ ਕਿਸਾਨ ਭਰਾਵਾਂ ਦੀ ਮਜ਼ਬੂਤ ਇੱਛਾ ਸ਼ਕਤੀ ਨੂੰ ਮੇਰਾ ਸਲਾਮ।
ਵੀਡੀਓ ਲਈ ਕਲਿੱਕ ਕਰੋ -: