ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮਿਕ੍ਰੋਨ’ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤਾ ਹੈ। ਦੇਸ਼ ਵਿੱਚ ਇਸ ਦੇ ਮਾਮਲਿਆਂ ਦੀ ਗਿਣਤੀ ਵਧਣ ਲੱਗ ਗਈ ਹੈ। ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਹੈ, ਜਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਇੱਕ ਸੰਕ੍ਰਮਿਤ ਚੂਹੇ ਨੇ ਵੱਢਿਆ ਸੀ। ਕੋਰੋਨਾ ਦੇ ਇਸ ਨਵੇਂ ਮਾਮਲੇ ਨੂੰ ਲੈ ਕੇ ‘ਓਮੀਕ੍ਰੋਨ’ ਦੇ ਖਤਰੇ ਨਾਲ ਨਜਿੱਠਣ ਵਿੱਚ ਰੁਝੇ ਮਾਹਰਾਂ ਦੀ ਚਿੰਤਾ ਵੱਧ ਗਈ ਹੈ।
ਇਹ ਮਾਮਲਾ ਤਾਈਵਾਨ ਤੋਂ ਸਾਹਮਣੇ ਆਇਆ ਹੈ। ਦਰਅਸਲ, ਸੰਕ੍ਰਮਿਤ ਔਰਤ ਇੱਕ ਹਾਈ ਸਕਿਓਰਿਟੀ ਵਾਲੀ ਲੈਬ ਵਿੱਚ ਕੰਮ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਮ ਦੌਰਾਨ ਉਸ ਨੂੰ ਇੱਕ ਕੋਰੋਨਾ ਪਾਜ਼ੀਟਿਵ ਚੂਹੇ ਨੇ ਵੱਢ ਲਿਆ ਸੀ, ਜਿਸ ਤੋਂ ਬਾਅਦ ਉਹ ਵੀ ਕੋਰੋਨਾ ਪਾਜ਼ੀਟਿਵ ਹੋ ਗਈ। ਕੋਰੋਨਾ ਦੇ ਲੱਛਣ ਨਜ਼ਰ ਆਉਣ ‘ਤੇ ਉਸ ਨੇ ਟੈਸਟ ਕਰਵਾਇਆ ਤਾਂ ਉਹ ਪਾਜ਼ੀਟਿਵ ਪਾਈ ਗਈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਹਾਲਾਂਕਿ ਸਿਹਤ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਚੂਹੇ ਦੇ ਵੱਢਣ ਨਾਲ ਔਰਤ ਕੋਰੋਨਾ ਪਾਜ਼ੀਟਿਵ ਹੋਈ ਹੈ। ਪਰ ਸਭ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਤਾਈਵਾਨ ਦੇ ਰੋਗ ਕੰਟਰੋਲ ਸੰਸਥਾਨ ਦੇ ਮੁਖੀ ਚੇਨ ਸ਼ਿਹ-ਚੁੰਗ ਮੁਤਾਬਕ ਔਰਤ ਚੋਟੀ ਦੇ ਖੋਜ ਸੰਸਥਾ ਏਕੇਡਮੀਆ ਸਿਨਿਕਾ ਦੇ ਅੰਦਰ ਸਥਿਤ ਬਾਇਓ-ਲੈਬ ਦੀ ਮੁਲਾਜ਼ਮ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਘਰ ਵਾਪਸੀ ‘ਤੇ ਬੋਲੇ ਜੇਪੀ ਦਲਾਲ- ‘PM ਮੋਦੀ ਤੇ ਭਾਜਪਾ ਸਰਕਾਰ ਕਿਸਾਨਾਂ ਦੀ ਖੁਸ਼ੀ ਹੀ ਚਾਹੁੰਦੀ ਏ’
ਚੇਨ ਸ਼ਿਹ-ਚੁੰਗ ਮੁਤਾਬਕ ਚੂਹੇ ਨੇ ਪਿਛਲੇ ਮਹੀਨੇ ਔਰਤ ਨੂੰ ਦੋ ਵਾਰ ਵੱਢਿਆ ਸੀ, ਜਿਸ ਤੋਂ ਬਾਅਦ ਔਰਤ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ 23 ਨਵੰਬਰ ਨੂੰ ਔਰਤ ਵਿੱਚ ਕੋਰੋਨਾ ਦੇ ਲੱਛਣ ਮਿਲੇ ਸਨ। ਕੁਝ ਦਿਨਾਂ ਬਾਅਦ ਮਤਲਬ 6 ਦਸੰਬਰ ਨੂੰ ਜਦੋਂ ਔਰਤ ਨੂੰ ਤੇਜ਼ ਖੰਘ ਹੋਣ ਲੱਗੀ, ਤਾਂ ਉਸਦਾ ਆਰਟੀ ਪੀਸੀਆਰ ਟੈਸਟ ਕੀਤਾ ਗਿਆ, ਜਿਸ ਵਿੱਚ ਉਹ ਪਾਜ਼ੀਟਿਵ ਪਾਈ ਗਈ।