ਵਿੰਡਸਰ: ਕੈਨੇਡਾ ਦੇ ਵਿੰਡਸਰ ਵਿਚ 1.20 ਕਰੋੜ ਡਾਲਰ ਦੀ ਕੋਕੀਨ ਫੜੀ ਗਈ ਹੈ ਤੇ ਇਸ ਸਬੰਧ ਵਿਚ ਬਰੰਪਟਨ ਦੇ ਰਹਿਣ ਵਾਲੇ ਦੋ ਪੰਜਾਬੀਆਂ ਜੁਗਰਾਜਪ੍ਰੀਤ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ 22 ਸਾਲਾਂ ਦੇ, ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਬ੍ਰੈਂਟਫੋਰਡ ਪੁਲਿਸ ਸਰਵਿਸ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਨੇ ਉਨ੍ਹਾਂ ਵਿਅਕਤੀਆਂ ਦੇ ਇੱਕ ਗਰੁੱਪ ਦੀ ਪਛਾਣ ਕੀਤੀ, ਜੋ ਕੈਨੇਡਾ ਵਿੱਚ ਕੋਕੀਨ ਦੀ ਦਰਾਮਦ ਵਿੱਚ ਸ਼ਾਮਲ ਸਨ। ਉਹ ਬ੍ਰੈਂਟਫੋਰਡ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਕੋਕੀਨ ਦੀ ਤਸਕਰੀ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਜਾਂਚ ਦੌਰਾਨ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਮਿਲਟਨ, ਓਨਟਾਰੀਓ ਦੀ ਕੰਪਨੀ ਦੇ ਇੱਕ ਟਰੈਕਟਰ ਟ੍ਰੇਲਰ ਨੂੰ ਰੋਕਿਆ। ਇਹ ਟਰੈਕਟਰ ਵਿੰਡਸਰ ਓਂਟਾਰੀਓ ਵਿੱਚ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਟ੍ਰੇਲਰ ਦੀ ਤਲਾਸ਼ੀ ਲੈਣ ‘ਤੇ ਲਗਭਗ 112 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਦੀ ਕੀਮਤ 12 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।