ਪ੍ਰਧਾਨ ਮੰਤਰੀ ਨੇ ਜਨਤਾ ਤੋਂ ਤਿੰਨ ਸੰਕਲਪ ਮੰਗੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਮੇਰੇ ਲਈ ਜਨਤਾ ਭਗਵਾਨ ਹੈ। ਅੱਜ ਮੈਂ ਆਪਣੇ ਭਗਵਾਨ (ਲੋਕਾਂ) ਤੋਂ ਤਿੰਨ ਸੰਕਲਪ ਮੰਗਦਾ ਹਾਂ। ਪਹਿਲਾ – ਸਵੱਛਤਾ, ਦੂਜਾ – ਸਿਰਜਣਾ ਅਤੇ ਤੀਜਾ – ਸਵੈ-ਨਿਰਭਰ ਭਾਰਤ ਲਈ ਨਿਰੰਤਰ ਯਤਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਨਾ ਸਿਰਫ਼ ਮੰਦਰਾਂ ਦਾ ਨਿਰਮਾਣ ਕਰ ਰਿਹਾ ਹੈ, ਸਗੋਂ ਮੈਡੀਕਲ ਕਾਲਜ ਵੀ ਬਣਾ ਰਿਹਾ ਹੈ, ਸਮੁੰਦਰ ਵਿੱਚ ਆਪਟੀਕਲ ਫਾਈਬਰ ਵਿਛਾ ਰਿਹਾ ਹੈ, ਹਾਈਵੇਅ ਬਣਾ ਰਿਹਾ ਹੈ ਅਤੇ ਵਿਕਾਸ ਦੇ ਨਵੇਂ ਅਧਿਆਏ ਲਿਖ ਰਿਹਾ ਹੈ। ਨਿਊ ਇੰਡੀਆ ਵਿੱਚ ਵਿਰਾਸਤ ਅਤੇ ਵਿਸ਼ਵਾਸ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਮੇਰੀ ਕਾਸ਼ੀ ਅੱਗੇ ਵਧ ਰਹੀ ਹੈ। ਕਾਸ਼ੀ ਉਹ ਥਾਂ ਹੈ ਜਿੱਥੇ ਸੱਚ ਧਰਮ ਹੈ। ਕਾਸ਼ੀ ਸ਼ਿਵਮਈ ਹੈ, ਗਿਆਨਵਾਨ ਹੈ। ਅੱਜ ਸਾਰੀ ਦੁਨੀਆ ਕਾਸ਼ੀ ਨਾਲ ਜੁੜੀ ਹੋਈ ਹੈ। ਇਹ ਕੈਂਪਸ (ਕਾਸ਼ੀ ਧਾਮ) ਸਾਡੇ ਸੰਕਲਪ ਦਾ ਗਵਾਹ ਹੈ।
ਪੀਐੱਮ ਮੋਦੀ ਨੇ ਇਹ ਵੀ ਕਿਹਾ ਕੁਝ ਲੋਕ ਅਜਿਹੇ ਹਨ ਜੋ ਬਨਾਰਸ ਦੇ ਲੋਕਾਂ ‘ਤੇ ਸ਼ੱਕ ਕਰਦੇ ਸਨ। ਕਹਿੰਦੇ ਸਨ ਕਿ ਇਹ ਕਿਵੇਂ ਹੋਵੇਗਾ, ਉਹ ਕਿਵੇਂ ਹੋਵੇਗਾ। ਬਨਾਰਸ ‘ਤੇ ਇਲਜ਼ਾਮ ਲਾਏ ਜਾ ਰਹੇ ਸਨ। ਪਰ ਉਹ ਨਹੀਂ ਜਾਣਦੇ ਸਨ ਕਿ ਕਾਸ਼ੀ ਤਾਂ ਅਵਿਨਾਸ਼ੀ ਹੈ। ਕਾਸ਼ੀ ਵਿੱਚ ਇੱਕ ਹੀ ਸਰਕਾਰ ਹੈ, ਉਹ ਸਰਕਾਰ ਬਾਬੇ ਦੀ ਹੈ। ਪੀਐੱਮ ਨੇ ਕਿਹਾ ਕਿ ਮਹਾਦੇਵ ਦੀ ਇੱਛਾ ਤੋਂ ਬਿਨਾਂ ਕਾਸ਼ੀ ਵਿੱਚ ਕੁਝ ਨਹੀਂ ਹੁੰਦਾ। ਜੋ ਕੁਝ ਵੀ ਹੋਇਆ ਹੈ, ਇਹ ਸਭ ਬਾਬੇ ਦੀ ਰਹਿਮਤ ਸਦਕਾ ਹੋਇਆ ਹੈ। ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਬਾਬੇ ਲਈ ਜੇਕਰ ਕਿਸੇ ਹੋਰ ਦਾ ਯੋਗਦਾਨ ਹੈ ਤਾਂ ਉਹ ਕਾਸ਼ੀ ਦੇ ਲੋਕਾਂ ਦਾ ਹੈ। ਕਾਸ਼ੀ ਦੇ ਲੋਕਾਂ ਵਿੱਚ ਰੱਬ ਵੱਸਦਾ ਹੈ।
ਬਾਬਾ ਆਪਣੇ ਭਗਤਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਹਨ, ਇਸੇ ਲਈ ਉਨ੍ਹਾਂ ਨੇ ਅੱਜ ਦੇ ਦਿਨ ਦੀ ਬਖਸ਼ਿਸ਼ ਕੀਤੀ ਹੈ। ਬਾਬੇ ਦਾ ਧਾਮ ਸਾਡੀ ਆਸਥਾ, ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਪੇਸ਼ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਹਰ ਕੋਈ ਆਸਾਨੀ ਨਾਲ ਦਰਸ਼ਨ ਕਰ ਸਕੇਗਾ। ਸਾਡੇ ਦਿਵਿਆਂਗ ਭੈਣਾਂ-ਭਰਾਵਾਂ ਅਤੇ ਬਜ਼ੁਰਗਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: