ਪੰਜਾਬ ਵਿੱਚ ਭਾਜਪਾ ਨੇ ਚੋਣਾਂ ਲੜਨ ਦੀ ਮੁਹਿੰਮ ਵਿੱਢ ਦਿੱਤੀ ਹੈ। ਕਿਸਾਨ ਅੰਦੋਲਨ ਸਮਾਪਤ ਹੋਣ ਨਾਲ ਭਾਜਪਾ ਗਦਗਦ ਹੈ। ਇਸ ਵਿਚਕਾਰ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਥਿੰਕ ਟੈਂਕ ਨੇ ਪੰਜਾਬ ਵਿੱਚ ਸਿੱਖਾਂ ਨੂੰ ਧਾਰਮਿਕ ਤੇ ਭਾਵਨਾਤਮਕ ਤਰੀਕੇ ਨਾਲ ਜੋੜਨ ਦੀ ਜ਼ਮੀਨੀ ਪੱਧਰ ‘ਤੇ ਯੋਜਨਾ ਤਿਆਰ ਕੀਤੀ ਹੈ। ਇਸ ਥਿੰਕ ਟੈਂਕ ਵਿੱਚ ਹਰਦੀਪ ਸਿੰਘ ਪੁਰੀ, ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਤੋਂ ਇਲਾਵਾ ਰਾਸ਼ਟਰੀ ਸੰਗਠਨ ਮਹਾਮੰਤਰੀ ਬੀ. ਐੱਲ. ਸੰਤੋਸ਼ ਪੂਰੀ ਯੋਜਨਾ ਤਿਆਰ ਕਰ ਰਹੇ ਹਨ।
ਪੰਜਾਬ ਵਿੱਚ ਪ੍ਰਚਾਰ ਲਈ ਪੀ. ਐੱਮ. ਮੋਦੀ ਦੀ ਪਗੜੀ ਵਾਲੀ ਫੋਟੋ ਤੋਂ ਇਲਾਵਾ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਮੇਂ ਦੀ ਫੋਟੋ ਨੂੰ ਪ੍ਰਚਲਿਤ ਕੀਤਾ ਜਾਣ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਿੱਖ ਬਹੁ-ਗਿਣਤੀ ਹਲਕਿਆਂ ਵਿੱਚ ਰੈਲੀ ਕਰਨ ਵੇਲੇ ਪੀ. ਐੱਮ. ਮੋਦੀ ਦਸਤਾਰ ਬੰਨ੍ਹ ਕੇ ਚੋਣ ਪ੍ਰਚਾਰ ਕਰ ਸਕਦੇ ਹਨ। ਥਿੰਕ ਟੈਂਕ ਨੇ ਪੰਜਾਬ ਇਕਾਈ ਨੂੰ ਕਿਹਾ ਹੈ ਕਿ ਪੀ. ਐੱਮ. ਮੋਦੀ ਨੇ ਸਿੱਖਾਂ ਪ੍ਰਤੀ ਜਿੰਨੇ ਵੀ ਕੰਮ ਕੀਤੇ ਹਨ ਉਨ੍ਹਂ ਨੂੰ ਜਨਤਾ ਵਿਚਕਾਰ ਜ਼ਮੀਨੀ ਪੱਧਰ ‘ਤੇ ਲੈ ਕੇ ਜਾਇਆ ਜਾਵੇ। ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਤੋਂ ਲੈ ਕੇ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਉਣ ਵਰਗੀਆਂ ਉਪਲਬਧੀਆਂ ਜ਼ੋਰ-ਸ਼ੋਰ ਨਾਲ ਜਨਤਾ ਵਿੱਚ ਪੇਸ਼ ਕਰਨ ਨੂੰ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਪਾਰਟੀ ਦੇ ਕੇਂਦਰੀ ਨੇਤਾਵਾਂ ਨੂੰ ਆਰ. ਪੀ. ਸਿੰਘ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਪੰਜਾਬ ਤੋਂ ਇਲਾਵਾ ਉਤਰਾਖੰਡ ਤੇ ਯੂ. ਪੀ. ਵਿੱਚ ਚੋਣਾਂ ਹਨ। ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦੀ ਕਾਫੀ ਜਨਸੰਖਿਆ ਹੈ। ਇਸੇ ਤਰ੍ਹਾਂ ਉਤਰਾਖੰਡ ਦੇ ਉਧਮਪੁਰ ਸਣੇ ਕਈ ਖੇਤਰਾਂ ਵਿੱਚ ਸਿੱਖਾਂ ਦੀ ਚੰਗੀ ਆਬਾਦੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਆਪ’ ਦਾ CM ਚੰਨੀ ‘ਤੇ ਨਿਸ਼ਾਨਾ, ਫੋਟੋ ਟਵੀਟ ਕਰਕੇ ਕਿਹਾ- ‘ਗੰਗਾਧਰ ਹੀ ਸ਼ਕਤੀਮਾਨ ਹੈ’
ਇਸ ਦਾ ਪੂਰਾ ਫਾਇਦਾ ਭਾਜਪਾ ਇਨ੍ਹਾਂ ਖੇਤਰਾਂ ਵਿੱਚ ਵੀ ਲੈ ਸਕਦੀ ਹੈ। ਇਸ ਤੋਂ ਇਲਾਵਾ ਸਿੱਖ ਵਿਰੋਧੀ ਦੰਗੇ ਵਿੱਚ ਕਾਰਵਾਈ, ਲੰਗਰ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ, ਅੱਤਵਾਦ ਦੇ ਦੌਰ ਵਿੱਚ ਬਣੀ ਕਾਲੀ ਸੂਚੀ ਵਿੱਚੋਂ ਸਿੱਖਾਂ ਨੂੰ ਕੱਢਣ ਨੂੰ ਵੀ ਭਾਜਪਾ ਜ਼ਮੀਨੀ ਪੱਧਰ ‘ਤੇ ਲਿਜਾਣ ਦੀ ਯੋਜਨਾ ਤਿਆਰ ਕਰ ਰਹੀ ਹੈ।