ਗਾਇਕ ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਏ ਜਾਣ ‘ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੱਡਾ ਹਮਲਾ ਬੋਲਿਆ। ਉਸ ਨੇ ਕਿਹਾ ਕਿ ਚੋਣਾਂ ਆ ਰਹੀਆਂ ਹਨ ਤੇ ਪਾਰਟੀਆਂ ਲੜ ਰਹੀਆਂ ਹਨ ਤੇ ਹੁਣ ਇਹ ਨਵੀਂ ਜਥੇਬੰਦੀ ‘ਜੂਝਦਾ ਪੰਜਾਬ’ ਹੋਂਦ ਵਿੱਚ ਆਈ ਹੈ। ਇਨ੍ਹਾਂ ਪਤੰਦਰਾਂ ਨੂੰ ਪਤਾ ਹੀ ਨਹੀਂ ਕਿ ਜੂਝਣਾ ਕਿਸ ਨਾਲ ਹੈ।
ਦੀਪ ਸਿੱਧੂ ਨੇ ਕਿਹਾ ਕਿ ਇਹ ਪਾਰਟੀ ਕਹਿੰਦੀ ਹੈ ਕਿ ਅਸੀਂ ਪ੍ਰੈਸ਼ਰ ਗਰੁੱਪ ਬਣਾਵਾਂਗੇ ਤੇ ਸਿਆਸੀ ਪਾਰਟੀਆਂ ਨੂੰ ਏਜੰਡੇ ਦੱਸਿਆ ਕਰਾਂਗੇ ਤੇ ਜੇ ਏਜੰਡੇ ਨਾਲ ਪਾਰਟੀਆਂ ਸਹਿਮਤ ਨਹੀਂ ਹੋਣਗੀਆਂ ਤਾਂ ਵਿਰੋਧ ਕਰਾਂਗੇ। ਪਰ ਇੱਕ ਗੱਲ ਦੱਸੋ ਕਿ ਸਿਆਸੀ ਪਾਰਟੀਆਂ ਨੂੰ ਭਲਾ ਪਤਾ ਨਹੀਂ ਕਿ ਏਜੰਡੇ ਕਿਹੜੇ ਨੇ।
ਉਸ ਨੇ ਅੱਗੇ ਕਿਹਾ ਕਿ ਪਾਲੀਟੀਕਲ ਪਾਰਟੀਆਂ ਸਟੇਟ ਦੇ ਟਰਕੱਟਰ ਵਿੱਚ ਕੰਮ ਕਰਦੀਆਂ ਹਨ ਤੇ ਉਹ ਸਟੇਟ ਦੇ ਹਿਸਾਬ ਨਾਲ ਹੀ ਚੱਲਣਗੀਆਂ। ਇਥੇ ਮੈਜਾਰਟੀ ਏਜੰਡੇ ਤੇ ਪਾਲਿਸੀ ਦਾ ਫੈਸਲਾ ਕਰਦੀ ਹੈ ਤੇ ਜਦ ਤੁਸੀਂ ਮੈਜਾਰਟੀ ਦਾ ਹਿੱਸਾ ਹੀ ਨਹੀਂ ਹੋ ਤਾਂ ਤੁਸੀਂ ਕਿਵੇਂ ਏਜੰਡੇ ਤੈਅ ਕਰ ਲਓਗੇ। ਇਹ ਤਾਂ ਆਪਣਾ ਰਾਂਝਾ ਰਾਜ਼ੀ ਕਰਨ ਵਾਲੀ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਅਦਾਕਾਰ ਨੇ ਕਿਹਾ ਕਿ ਪ੍ਰੈਸ਼ਰ ਗਰੁੱਪ ਦਾ ਫਾਇਦਾ ਉਸ ਜਗ੍ਹਾ ‘ਤੇ ਹੁੰਦਾ ਹੈ ਜਿਥੇ ਆਪਣਾ ਕੋਈ ਢਾਂਚਾ ਹੋਵੇ, ਪੰਜਾਬ ਕੋਲ ਤਾਂ ਆਪਣਾ ਢਾਂਚਾ ਹੀ ਨਹੀਂ, ਇਥੇ ਕੀ ਫਾਇਦਾ। ਸਟੇਟ ਨਾਲ ਕੇਂਦਰ ਬ੍ਰਿਟਿਸ਼ ਸਰਕਾਰ ਵਾਂਗ ਗੁਲਾਮਾਂ ਵਾਲਾ ਵਿਵਹਾਰ ਕਰ ਰਿਹਾ ਹੈ, ਇਸ ਦੇ ਸੋਮਿਆਂ ਦੀ ਲੁੱਟ ਹੋ ਰਹੀ ਹੈ। ਜੇ ਤੁਸੀਂ ਵਾਕਈ ਪੰਜਾਬ ਦਾ ਦਰਦ ਰਖਦੇ ਹੋ ਤਾਂ ਇਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਓ।
ਇਹ ਵੀ ਪੜ੍ਹੋ : ਕੈਂਪੇਨ ਕਮੇਟੀ ਦੀ ਬੈਠਕ ‘ਚ ਪਹੁੰਚੇ ਸਿੱਧੂ ਨੇ ਬੰਨ੍ਹੇ ਜਾਖੜ ਦੀਆਂ ਤਾਰੀਫਾਂ ਦੇ ਪੁਲ
ਉਸ ਨੇ ਕਿਹਾ ਕਿ ਜੇ ਅਜਿਹਾ ਸਟਰੱਕਚਰ ਭੰਨਣ ਵਾਸਤੇ ਕੋਈ ਪ੍ਰੈਸ਼ਰ ਗਰੁੱਪ ਬਣਾ ਰਹੇ ਤਾਂ ਗੱਲ ਸਹੀ ਲਗਦੀ ਹੈ ਪਰ ਏਜੰਡੇ ਦੇਣ ਵਾਲੀ ਗੱਲ ਨਾਲ ਤਾਂ ਉਸੇ ਗੁਲਾਮੀ ਦੀ ਮਾਨਿਸਕਤਾ ਗੂੜ੍ਹੀ ਹੋਵੇਗੀ। ਮੰਦਬੁੱਧੀਆਂ ਦੇ ਬੁੱਧੀਜੀਵੀ ਨਾ ਬਣੋ, ਸਗੋਂ ਜਾਗਦਿਆਂ ਦੇ ਬੁੱਧੀਜੀਵੀ ਬਣੋ।