ਕਾਂਗਰਸ ਦੇ ਰਾਜ ਅੰਦਰ ਜਿੱਥੇ ਕਾਂਗਰਸ ਸਰਕਾਰ ਦੇ ਇਸ਼ਾਰਿਆਂ ‘ਤੇ ਆਪਣੀਆ ਹੱਕੀ ਮੰਗਾ ਮਨਵਾਉਣ ਲਈ ਧਰਨਾ ਦੇ ਰਹੇ ਅਧਿਆਪਕਾਂ ‘ਤੇ ਕੁੱਟ ਕੁਟਾਪਾ ਕੀਤਾ ਜਾ ਰਿਹਾ ਹੈ। ਓਧਰ ਹੀ ਕਾਂਗਰਸ ਦੇ ਸਰਪੰਚ ਅਧਿਆਪਕਾਂ ਦੇ ਸ਼ਰ੍ਹੇਆਮ ਥੱਪੜ ਮਾਰਨ ਲੱਗ ਪਏ ਹਨ। ਜਿਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆ ਦੇ ਸਰਕਾਰੀ ਸਕੂਲ ਵਿਚ ਦੇਖਣ ਨੂੰ ਮਿਲੀ। ਜਦੋਂ ਕਿ ਸਕੂਲ ਦਾ ਹੈੱਡਮਾਸਟਰ ਸਵਾ 9 ਵਜੇ ਬੱਚਿਆਂ ਦਾ ਪੇਪਰ ਲੈਣ ਲਈ ਬੱਚਿਆਂ ਨੂੰ ਲਾਈਨਾਂ ਵਿੱਚ ਬਿਠਾ ਰਿਹਾ ਸੀ ਤਾਂ ਪਿੰਡ ਮੀਨੀਆਂ ਦੀ ਮੌਜੂਦਾ ਕਾਗਰਸ ਸਰਪੰਚਣੀ ਦੇ ਪਤੀ ਜਗਸੀਰ ਸਿੰਘ ਉਰਫ ਘੋਗੀ ਆਪਣੇ ਦੋ ਸਾਥੀ ਘੁਮੰਡਾ ਸਿੰਘ ਤੇ ਮਾਨ ਨਾਲ ਮਿਲ ਕੇ ਸਕੂਲ ਦੇ ਹੈੱਡਮਾਸਟਰ ਦੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਜਦੋਂ ਦੂਸਰੇ ਪਾਸੇ ਪਿੰਡ ਦੇ ਸਰਪੰਚਣੀ ਦੇ ਪਤੀ ਜਗਸੀਰ ਸਿੰਘ ਘੋਗੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਪੰਜ ਮਿੰਟ ਬਆਦ ਗੱਲ ਕਰਨ ਦਾ ਬਹਾਨਾ ਲਗਾ ਕੇ ਬਆਦ ਵਿੱਚ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।
ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਹੈੱਡਮਾਸਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਜਸਬੀਰ ਸਿੰਘ ਘੋਗੀ ਉਸ ਕੋਲ ਆਇਆ ਜਿਸ ਨੇ ਆਉਣ ਸਾਰ ਉਸਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸਨੂੰ ਫਰਸ਼ ਉੱਪਰ ਸੁੱਟ ਦਿੱਤਾ ਅਤੇ ਬੁਰੀ ਤਰ੍ਹਾਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਉਸਦੀ ਦਸਤਾਰ ਵੀ ਫਾੜ ਦਿੱਤੀ ਅਤੇ ਉਸਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਜਦੋਂ ਉਕਤ ਟੀਚਰ ਤੋਂ ਇਹ ਪੁੱਛਿਆ ਕਿ ਕੀ ਕੋਈ ਪੁਰਾਣੀ ਰੰਜਿਸ਼ ਹੈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸੋਲਰ ਸਿਸਟਮ ਲਗਾਇਆ ਸੀ ਜੋ ਕਿ ਜ਼ਿਲ੍ਹੇ ਵਿੱਚੋਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਕੂਲ ਵਿੱਚ ਲੱਗਿਆ ਹੈ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਕੁਝ ਦਿਨ ਪਹਿਲਾਂ ਸਕੂਲ ਵਿੱਚ ਨਵਾਂ ਲੱਗਿਆ ਸੋਲਰ ਸਿਸਟਮ ਦੇਖਣ ਆਇਆ ਜਿਸ ਨੇ ਸਾਰੇ ਅਧਿਆਪਕਾਂ ਨਾਲ ਸੋਲਰ ਸਿਸਟਮ ਕੋਲ ਖੜਕੇ ਫੋਟੋ ਖਿਚਵਾ ਕੇ ਫੇਸਬੁੱਕ ‘ਤੇ ਪਾ ਕੇ ਸਕੂਲ ਟੀਚਰਾਂ ਦੀ ਪ੍ਰਸੰਸਾ ਕੀਤੀ ਸੀ। ਪਰ ਮੌਜੂਦਾ ਕਾਂਗਰਸੀ ਸਰਪੰਚ ਦੇ ਪਤੀ ਨੂੰ ਸਕੂਲ ਟੀਚਰਾ ਦੀ ਕੀਤੀ ਪ੍ਰਸ਼ੰਸਾ ਹਜ਼ਮ ਨਹੀਂ ਹੋਈ ਅਤੇ ਹੁਣ ਸਕੂਲ ਵਿੱਚ ਆ ਕੇ ਸਰਪੰਚਣੀ ਦਾ ਪਤੀ ਜੋ ਆਪਣੇ ਆਪ ਨੂੰ ਸਰਪੰਚ ਹੀ ਦੱਸਦਾ ਹੈ ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।
ਇਸ ਮੌਕੇ ‘ਤੇ ਜਾਂਚ ਕਰ ਰਹੇ ਏਐੱਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਮੀਡੀਆ ਦੇ ਹੈੱਡਮਾਸਟਰ ਨੇ ਲਿਖਤੀ ਬਿਆਨ ਦਿੱਤਾ ਹੈ ਕਿ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਸਕੂਲ ਵਿੱਚ ਆ ਕੇ ਜਿੱਥੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਉੱਥੇ ਇਕ ਮਹਿਲਾ ਟੀਚਰ ਨੂੰ ਵੀ ਧੱਕੇ ਮਾਰੇ ਅਤੇ ਸਬੂਤ ਵਜੋਂ ਉਕਤ ਸਕੂਲ ਸਟਾਫ ਵੱਲੋਂ ਡੀਵੀਆਰ ਵੀ ਪੁਲਸ ਨੂੰ ਦਿੱਤੇ ਗਏ ਜਿਸ ਦੇ ਆਧਾਰ ‘ਤੇ ਸਰਪੰਚ ਜਗਸੀਰ ਸਿੰਘ ਉਰਫ ਗੋਗੀ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੂਸਰੇ ਦੋ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਉਨ੍ਹਾਂ ਦਾ ਵੀ ਕਸੂਰ ਪਾਇਆ ਗਿਆ ਤਾਂ ਉਨ੍ਹਾਂ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਵੀਡੀਓ ਲਈ ਕਲਿੱਕ ਕਰੋ -: