ਮੁੰਬਈ ਵਿੱਚ 2012 ਵਿੱਚ ਹੋਏ ਸ਼ੀਨਾ ਬੋਰਾ ਕਤਲ ਕੇਸ ਵਿੱਚ ਸਭ ਤੋਂ ਵੱਡਾ ਮੋੜ ਆਇਆ ਹੈ। ਸ਼ੀਨਾ ਦੇ ਕਤਲ ਦੀ ਦੋਸ਼ੀ ਉਸ ਦੀ ਮਾਂ ਇੰਦਰਾਣੀ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਬੇਟੀ ਜ਼ਿੰਦਾ ਹੈ। ਇੰਦਰਾਣੀ ਫਿਲਹਾਲ ਬਾਈਕੂਲਾ ਜੇਲ ‘ਚ ਬੰਦ ਹੈ। ਇੰਦਰਾਣੀ ਦਾ ਦਾਅਵਾ ਹੈ ਕਿ ਜੇਲ੍ਹ ਵਿੱਚ ਇੱਕ ਸਾਥੀ ਮਹਿਲਾ ਕੈਦੀ ਨੇ ਕਸ਼ਮੀਰ ਵਿੱਚ ਸ਼ੀਨਾ ਨਾਲ ਮੁਲਾਕਾਤ ਕੀਤੀ ਹੈ।
ਇੰਦਰਾਣੀ ਨੇ ਸੀਬੀਆਈ ਡਾਇਰੈਕਟਰ ਇਸ ਸਬੰਧੀ ਪੱਤਰ ਲਿਖਿਆ ਹੈ। ਉਸ ਨੇ ਅਪੀਲ ਕੀਤੀ ਹੈ ਕਿ ਸ਼ੀਨਾ ਬੋਰਾ ਦੀ ਕਸ਼ਮੀਰ ਵਿੱਚ ਤਲਾਸ਼ ਕੀਤੀ ਜਾਵੇ। ਸੀਬੀਆਈ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਦਰਾਣੀ ‘ਤੇ ਦੋਸ਼ ਹੈ ਕਿ ਉਸ ਨੇ ਆਪਣੀ ਧੀ ਦੀ ਕਾਰ ‘ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਲਾਸ਼ ਨੂੰ ਜ਼ਮੀਨ ‘ਚ ਦੱਬ ਦਿੱਤਾ ਸੀ।
ਇੰਦਰਾਣੀ ਦਾ ਪੱਤਰ 28 ਦਸੰਬਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਰੱਖਿਆ ਜਾਵੇਗਾ। ਉਸ ਦੀ ਜ਼ਮਾਨਤ ਅਰਜ਼ੀ ‘ਤੇ ਵੀ ਇਸ ਦਿਨ ਫੈਸਲਾ ਹੋਣਾ ਹੈ। ਇਸ ਤੋਂ ਪਹਿਲਾਂ 6 ਵਾਰ ਇੰਦਰਾਣੀ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਚੁੱਕੀ ਹੈ। ਹਰ ਵਾਰ ਇੰਦਰਾਣੀ ਨੇ ਬੇਲ ਲਈ ਵੱਖ-ਵੱਖ ਕਾਰਨ ਦੱਸੇ ਸਨ।
ਤੁਹਾਨੂੰ ਦੱਸ ਦੇਈਏ, ਸ਼ੀਨਾ ਬੋਰਾ ਇੰਦਰਾਣੀ ਮੁਖਰਜੀ ਦੇ ਪਹਿਲੇ ਵਿਆਹ ਤੋਂ ਹੋਈ ਬੇਟੀ ਸੀ। ਇੰਦਰਾਣੀ ਨੂੰ 2015 ਵਿੱਚ ਸ਼ੀਨਾ ਬੋਰਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਮੁੰਬਈ ਦੀ ਭਾਯਖਲਾ ਜੇਲ੍ਹ ਵਿੱਚ ਬੰਦ ਹੈ। ਸੀਬੀਆਈ ਨੇ ਤਿੰਨ ਚਾਰਜਸ਼ੀਟਾਂ ਅਤੇ ਦੋ ਸਪਲੀਮੈਂਟਰੀ ਚਾਰਜਸ਼ੀਟਾਂ ਦਾਇਰ ਕਰਦੇ ਹੋਏ ਇੰਦਰਾਣੀ, ਉਸ ਦੇ ਡਰਾਈਵਰ ਸ਼ਿਆਮਵਰ ਰਾਏ, ਸਾਬਕਾ ਪਤੀ ਸੰਜੀਵ ਖੰਨਾ ਅਤੇ ਪੀਟਰ ਮੁਖਰਜੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਦਾ ਰੁਖ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: