ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਡੇਢ ਸਾਲ ਦੀ ਬੱਚੀ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ ਹੈ। ਬਚਾਅ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ ਬੱਚੀ 15 ਫੁੱਟ ਦੀ ਡੂੰਘਾਈ ਤੱਕ ਫਸ ਗਈ ਹੈ ਅਤੇ ਉਹ ਸੁਰੱਖਿਅਤ ਹੈ। ਉਸ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਉਸ ਨੂੰ ਆਕਸੀਜਨ ਵੀ ਦਿੱਤੀ ਜਾ ਰਹੀ ਹੈ।
ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3.45 ਵਜੇ ਪਿੰਡ ਦੌਨੀ ਦੀ ਹੈ। ਬੱਚੀ ਦਾ ਨਾਂ ਦਿਵਿਯਾਂਸ਼ੀ ਹੈ। ਉਸ ਦੇ ਪਿਤਾ ਰਾਕੇਸ਼ ਕੁਸ਼ਵਾਹਾ ਨੇ ਦੱਸਿਆ ਕਿ ਦਿਵਿਆਂਸ਼ੀ ਉਨ੍ਹਾਂ ਦੇ ਖੇਤ ‘ਚ ਖੇਡ ਰਹੀ ਸੀ। ਇੱਥੇ ਬੋਰਵੈੱਲ ਖੁੱਲ੍ਹਾ ਸੀ। ਖੇਡਦੇ-ਖੇਡਦੇ ਉਹ ਬੋਰ ਵਿੱਚ ਜਾ ਡਿੱਗੀ। ਪਰਿਵਾਰ ਵਾਲਿਆਂ ਨੇ ਜਦੋਂ ਲੱਭਣਾ ਸ਼ੁਰੂ ਕੀਤਾ ਤਾਂ ਬੋਰਵੈੱਲ ‘ਚੋਂ ਰੌਣ ਦੀ ਆਵਾਜ਼ ਆਈ। ਇਸ ਬਾਰੇ ਪਤਾ ਲੱਗਦੇ ਹੀ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ।
ਮੌਕੇ ‘ਤੇ ਐੱਸਡੀਐੱਮ ਵਿਨੇ ਦਿਵੇਦੀ, ਤਹਿਸੀਲਦਾਰ ਸੁਨੀਤਾ ਸਾਹਨੀ, ਐੱਸਡੀਓ ਕਮਲ ਕੁਮਾਰ ਜੈਨ, ਨੌਗਾਓਂ ਥਾਣਾ ਇੰਚਾਰਜ ਦੀਪਕ ਯਾਦਵ ਸਣੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਹੋਈ ਹੈ। ਮਾਸੂਮ ਬੱਚੀ ਨੂੰ ਬਚਾਉਣ ਲਈ ਬੋਰ ਨੇੜੇ ਜੇਸੀਬੀ ਨਾਲ ਖੁਦਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।
ਲੜਕੀ ਦੇ ਚਾਚਾ ਕਾਸ਼ੀਰਾਮ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ 3.30 ਵਜੇ ਉਸ ਦੀ ਭਤੀਜੀ ਆਪਣੀ ਮਾਂ ਨਾਲ ਖੇਤ ਗਈ ਹੋਈ ਸੀ। ਬੱਚੀ ਨੂੰ ਖੇਡਦਾ ਵੇਖ ਕੇ ਮਾਂ ਕੰਮ ਵਿੱਚ ਰੁੱਝ ਗਈ। ਕੁਝ ਦੇਰ ਬਾਅਦ ਜਦੋਂ ਬੱਚੀ ਨਜ਼ਰ ਨਹੀਂ ਆਈ ਤਾਂ ਉਸ ਨੇ ਆਵਾਜ਼ ਮਾਰੀ। ਉਸ ਦੀ ਨਜ਼ਰ ਬੋਰਵੈੱਲ ਵੱਲ ਗਈ। ਉਹ ਦੌੜਦੀ ਉਥੇ ਪਹੁੰਚੀ ਤੇ ਜਦੋਂ ਬੋਰਵੈੱਲ ‘ਚ ਆਵਾਜ਼ ਮਾਰੀ ਤਾਂ ਬੱਚੀ ਦੇ ਰੌਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਬਚਾਅ ‘ਚ ਲੱਗੇ ਥਾਣਾ ਮੁਖੀ ਦੀਪਕ ਯਾਦਵ ਦਾ ਕਹਿਣਾ ਹੈ ਕਿ ਹੁਣ ਤੱਕ 12 ਫੁੱਟ ਟੋਇਆ ਪੁੱਟਿਆ ਜਾ ਚੁੱਕਾ ਹੈ। ਲਗਭਗ ਤਿੰਨ ਤੋਂ ਚਾਰ ਫੁੱਟ ਦੀ ਖੁਦਾਈ ਬਾਕੀ ਹੈ। ਬੱਚੀ ਬੋਰਵੈੱਲ ਵਿੱਚ ਹਿਲਜੁਲ ਕਰ ਰਹੀ ਹੈ। ਖੁਦਾਈ ਦਾ ਕੰਮ ਬੜੀ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਇੰਦਰਾ ਗਾਂਧੀ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, 1971 ਦੀ ਵਰ੍ਹੇਗੰਢ ‘ਤੇ ਨਾਂ ਤੱਕ ਨਹੀਂ’- ਰਾਹੁਲ