ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਲਗਾਤਾਰ ਦੂਜੇ ਦਿਨ ਇਥੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ 88,376 ਨਵੇਂ ਕੋਰੋਨ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ ਲਗਭਗ 11.1 ਮਿਲੀਅਨ ਤੱਕ ਪਹੁੰਚ ਗਈ ਹੈ, ਜਦੋਂ ਕਿ ਯੂਕੇ ਵਿੱਚ ਕੋਰੋਨਾ ਕਰਕੇ ਹੋਰ 146 ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 147,000 ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਬੀਤੇ ਦਿਨ ਬੁੱਧਵਾਰ ਨੂੰ ਬ੍ਰਿਟੇਨ ਵਿੱਚ 78,610 ਮਾਮਲੇ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਸਨ, ਜੋਕਿ ਮਹਾਮਾਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਰਿਕਾਰਡ ਤੋੜ ਮਾਮਲੇ ਸਨ। ਜਦੋਂ ਬ੍ਰਿਟੇਨ ਵਿੱਚ ਲੌਕਡਾਊਨ ਲੱਗਾ ਸੀ ਉਸ ਵੇਲੇ ਇਥੇ ਸਭ ਤੋਂ ਵੱਧ 68,053 ਮਾਮਲੇ ਸਨ।
ਇਹ ਵੀ ਪੜ੍ਹੋ : ਸੋਲਰ ਪਾਰਕ ਲਈ ਕਾਂਗਰਸ ਨੇ ਅਡਾਨੀ ਨੂੰ 1600 ਹੈਕਟੇਅਰ ਜ਼ਮੀਨ ਦਿੱਤੀ, ਨਿਸ਼ਾਨੇ ਲਾਉਂਦੇ ਰਹਿ ਗਏ ਰਾਹੁਲ
ਦੱਸ ਦੇਈਏ ਕਿ WHO ਮੁਤਾਬਕ ਹੁਣ ਤੱਕ 77 ਦੇਸ਼ਾਂ ਵਿੱਚ ‘ਓਮੀਕ੍ਰੋਨ’ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਦੇ ਇਸ ਰੂਪ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।