ਹਰਿਆਣਾ ਦੇ ਰੇਵਾੜੀ ‘ਚ ਕਿਸਾਨ ਅੰਦੋਲਨ ਖਤਮ ਕਰਕੇ ਡਿਊਟੀ ਤੋਂ ਘਰ ਪਰਤ ਰਹੇ CISF ਦੇ ਦੋ ਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੋਵੇਂ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਇੱਕ ਹੀ ਜਗ੍ਹਾ ‘ਤੇ ਡਿਊਟੀ ਕਰ ਰਹੇ ਸਨ।
ਹਾਦਸਾ ਦਿੱਲੀ-ਜੈਪੁਰ ਹਾਈਵੇਅ ’ਤੇ ਵਾਪਰਿਆ, ਜਿਥੇ ਪਿੰਡ ਰੂੜ ਨੇੜੇ ਹਾਈਵੇ ’ਤੇ ਇੱਕ ਟਰਾਲੀ ਖੜ੍ਹੀ ਸੀ, ਜਿਸ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਬਾਵਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਦਾ ਸੀਐਚਸੀ ਬਾਵਲ ਵਿਖੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਮੁੰਡਾਵਰ ਦੇ ਪਿੰਡ ਪਿਪਲੀ ਦੇ ਰਹਿਣ ਵਾਲੇ CISF ਜਵਾਨ ਰਿਕੇਨਸ਼ (32) ਅਤੇ ਅਜੇ (34) ਵਾਸੀ ਹਮੀਦਪੁਰ ਮੁੰਡਾਵਰ ਕਿਸਾਨ ਅੰਦੋਲਨ ਦੌਰਾਨ ਬਾਵਲ ਵਿੱਚ ਡਿਊਟੀ ਕਰ ਰਹੇ ਸਨ। ਕਿਸਾਨਾਂ ਦਾ ਅੰਦੋਲਨ 11 ਦਸੰਬਰ ਨੂੰ ਖਤਮ ਹੋ ਚੁੱਕਾ ਹੈ। ਇੱਥੇ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੂੰ ਵੀਰਵਾਰ ਨੂੰ ਭੇਜਿਆ ਗਿਆ ਸੀ। ਦੋਵੇਂ ਕਾਰ ਵਿੱਚ ਆਪਣੇ ਘਰ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਇਸੇ ਦੌਰਾਨ ਦਿੱਲੀ-ਜੈਪੁਰ ਹਾਈਵੇਅ ’ਤੇ ਬਾਵਲ ਇਲਾਕੇ ਦੇ ਰੂੜ੍ਹਾ ਪੁਲ ਨੇੜੇ ਤੜਕੇ ਕਰੀਬ 3 ਵਜੇ ਉਸ ਦੀ ਕਾਰ ਸੜਕ ’ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਹਾਦਸੇ ‘ਚ ਜਾਨ ਗਵਾਉਣ ਵਾਲੇ ਜਵਾਨ ਰਿਕੇਂਸ ਦਾ ਇੱਕ 8 ਸਾਲ ਦਾ ਪੁੱਤਰ ਵੀ ਹੈ। ਜਵਾਨਾਂ ਦੀ ਮੌਤ ਕਰਕੇ ਪਿੰਡ ‘ਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : BJP ਨਾਲ ਗਠਜੋੜ ‘ਤੇ ਮੋਹਰ ਲਾਉਣ ਮਗਰੋਂ ਬੋਲੇ ਕੈਪਟਨ- ‘ਜਿੱਤ 101 ਫ਼ੀਸਦੀ ਪੱਕੀ’