ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 25 ਦਸੰਬਰ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸੱਦੀ ਹੈ।
ਸ੍ਰੀ ਅਕਾਲ ਤਖਤ ਜਥੇਦਾਰ ਨੇ ਚਿਤਾਵਨੀ ਦਿੱਤੀ ਕਿ ਜੇ ਅਜਿਹੀ ਕੋਈ ਘਟਨਾ ਮੁੜ ਵਾਪਰਦੀ ਹੈ ਤਾਂ ਇਸ ਦੇ ਲਈ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ, ਅਸੀਂ ਇਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਦੱਸ ਦੇਈਏ ਕਿ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਨੌਜਵਾਨ ਜੰਗਲਾ ਟੱਪ ਕੇ ਅੰਦਰ ਚਲਾ ਗਿਆ। ਉਸ ਨੇ ਸ੍ਰੀ ਸਾਹਿਬ ਨੂੰ ਚੁੱਕ ਲਿਆ ਤੇ ਰੁਮਾਲਾ ਸਾਹਿਬ ਨੂੰ ਪੈਰ ਲਾਇਆ। ਉਸ ਨੂੰ ਤੁਰੰਤ ਸੇਵਾਦਾਰਾਂ ਨੇ ਫੜ ਲਿਆ ਤੇ ਉਸ ਤੋਂ ਬਾਅਦ ਉਹ ਉਥੇ ਮੌਜੂਦ ਸੰਗਤਾਂ ਦੇ ਹੱਥੇ ਚੜ੍ਹ ਗਿਆ , ਜਿਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ
ਅਜੇ ਇਸ ਘਟਨਾ ਨੂੰ ਲੰਘਿਆ ਇੱਕ ਦਿਨ ਵੀ ਪੂਰਾ ਨਹੀਂ ਬੀਤਿਆ ਸੀ ਕਿ ਅੱਜ ਤੜਕੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਇੱਕ ਨੌਜਵਾਨ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਗਿਆ ਤੇ ਉਸ ਦਾ ਵੀ ਗੁੱਸੇ ਵਿੱਚ ਆਈ ਸੰਗਤ ਨੇ ਸੋਧਾ ਲਾ ਦਿੱਤਾ।
2015 ‘ਚ ਹੋਈ ਬੇਅਦਬੀ ਦੇ ਮਾਮਲਾ ਅਜੇ ਤੱਕ ਨਤੀਜੇ ਤੱਕ ਨਹੀਂ ਪਹੁੰਚ ਸਕਿਆ, ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ ਤੇ ਹੁਣ ਉਹ ਖੁਦ ਮੌਕੇ ‘ਤੇ ਅਜਿਹੇ ਦੋਸ਼ੀਆਂ ਦਾ ਫੈਸਲਾ ਕਰਨ ‘ਤੇ ਉਤਰ ਆਈਆਂ ਹਨ। ਇਸ ਤੋਂ ਪਹਿਲਾਂ ਵੀ ਸਿੰਘੂ ਸਰਹੱਦ ‘ਤੇ ਵੀ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਹੈ।