ਚੰਡੀਗੜ੍ਹ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਵੀ ਅਜਿਹਾ ਕਰਨ ਲਈ ਉਨ੍ਹਾਂ ਨੂੰ ਭੇਜਿਆ ਉਨ੍ਹਾਂ ਤੱਕ ਪ੍ਰਸ਼ਾਸਨ ਜਲਦੀ ਪਹੁੰਚੇਗਾ ਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ 2022 ਵਿਚ ਚੰਡੀਗੜ੍ਹ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਨਗਰ ਨਿਗਮ ਦਾ ਹਰੇਕ ਮੁਲਾਜ਼ਮ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਵੇਗਾ, ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਚੰਡੀਗੜ੍ਹ ਵਿਚ ਸਾਫ-ਸਫਾਈ ਉਤੇ ਵੀ ਕੇਜਰੀਵਾਲ ਨੇ ਵੱਡੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ‘ਤੇ ਚੰਡੀਗੜ੍ਹ ਵਿਚ ਕੂੜੇ ਦੇ ਪਹਾੜ ਖਤਮ ਕੀਤੇ ਜਾਣਗੇ, ਪਾਣੀ ਦਾ ਬਿੱਲ ਜ਼ੀਰੋ ਕੀਤਾ ਜਾਵੇਗਾ, ਹਾਊਸਿੰਗ ਸੁਸਾਇਟੀ ਦੇ ਵਿਕਾਸ ਦੇ ਕੰਮ ਚੰਡੀਗੜ੍ਹ ਨਗਰ ਨਿਗਮ ਕਰੇਗਾ ਅਤੇ ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਵਿਚ ਸੀ.ਸੀ. ਟੀ. ਵੀ. ਕੈਮਰੇ ਤੇ ਸਟ੍ਰੀਟ ਲਾਈਟ ਲਗਾਈ ਜਾਵੇਗੀ।