ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ ਹਥਿਆਰਬੰਦ ਸੀਮਾ ਬਲ (ਐੱਸ. ਐੱਸ. ਬੀ.) ਦੇ ਰਾਇਜ਼ਿੰਗ ਡੇਅ ਪ੍ਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ ਪਰ ਸੋਮਵਾਰ ਨੂੰ ਤਕਰੀਬ 11 ਵਜੇ ਉਨ੍ਹਾਂ ਦੀ ਜਗ੍ਹਾ ਨਿਸਿਥ ਪ੍ਰਮਾਣਿਕ ਨੂੰ ਸੱਦਾ ਦੇ ਦਿੱਤਾ ਗਿਆ।
ਉਨ੍ਹਾਂ ਦਾ ਪੁੱਤਰ ਅਸ਼ੀਸ਼ ਮਿਸ਼ਰਾ 3 ਅਕਤੂਬਰ ਦੀ ਲਖੀਮਪੁਰ ਘਟਨਾ ਦਾ ਮੁੱਖ ਦੋਸ਼ੀ ਹੈ, ਜਿਸ ਵਿਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਖੀਰੀ ਅਜੈ ਮਿਸ਼ਰਾ ਦਾ ਸੰਸਦੀ ਖੇਤਰ ਹੈ। ਸ਼ਹੀਦ ਕਿਸਾਨਾਂ ਵਿੱਚੋਂ ਇੱਕ ਦਾ ਪੁੱਤਰ ਨਛੱਤਰ ਸਿੰਘ ਐੱਸ. ਐੱਸ. ਬੀ. ਵਿੱਚ ਤਾਇਨਾਤ ਹੈ, ਜੋ ਨੇਪਾਲ ਅਤੇ ਭੂਟਾਨ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ।
ਅਜੈ ਮਿਸ਼ਰਾ ਦੇ ਸੋਮਵਾਰ ਨੂੰ ਦੱਖਣੀ ਦਿੱਲੀ ਦੇ ਘਿਤੌਰਨੀ ਵਿਖੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ 58ਵੀਂ ਸਥਾਪਨਾ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੀ ਉਮੀਦ ਸੀ। ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕੇਂਦਰੀ ਮੰਤਰੀ ਸਮਾਗਮ ਵਿੱਚ ਮੁੱਖ ਮਹਿਮਾਨ ਨਹੀਂ ਹੋਣਗੇ। ਹਾਲਾਂਕਿ, ਅਜੈ ਮਿਸ਼ਰਾ ਨੇ ਪਿਛਲੇ ਹਫਤੇ ਅਧਿਕਾਰਤ ਤੌਰ ਤੇ ਬਿਜ਼ੀ ਰਹਿਣ ਦੀ ਗੱਲ ਆਖੀ ਸੀ ਪਰ ਉਨ੍ਹਾਂ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਬਾਹਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: