ਵਿਆਹਾਂ ਦੇ ਸੀਜ਼ਨ ਵਿਚਾਲੇ ਸਰਾਫਾ ਬਾਜ਼ਾਰ ‘ਚ ਅੱਜ ਹਫਤੇ ਦੇ ਦੂਜੇ ਦਿਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅਜੇ ਵੀ ਸੋਨੇ ਦਾ ਰੇਟ 48000 ਰੁਪਏ ਤੋਂ ਉੱਪਰ ਬਣਿਆ ਹੋਇਆ ਹੈ। ਸੋਨਾ ਅੱਜ 335 ਰੁਪਏ ਡਿੱਗ ਕੇ 48,192 ਰੁਪਏ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਸਸਤੀ ਹੋ ਕੇ 60,939 ਰੁਪਏ ਪ੍ਰਤੀ ਕਿਲੋ ‘ਤੇ ਖੁੱਲ੍ਹੀ। ਅੱਜ ਆਈ.ਬੀ.ਜੇ.ਏ ਦੀ ਵੈੱਬਸਾਈਟ ‘ਤੇ ਸੋਨੇ ਦਾ ਰੇਟ ਇਹ ਰਿਹਾ:
24 ਕੈਰੇਟ ਸੋਨੇ ਦੀ ਕੀਮਤ 48,192 ਰੁਪਏ ‘ਤੇ ਖੁੱਲ੍ਹੀ। ਕੱਲ੍ਹ ਸੋਮਵਾਰ ਨੂੰ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 48,527 ਰੁਪਏ ‘ਤੇ ਬੰਦ ਹੋਈ। ਅੱਜ ਕੀਮਤ 335 ਰੁਪਏ ਡਿੱਗ ਗਈ। 23 ਕੈਰੇਟ ਸੋਨੇ ਦੀ ਔਸਤ ਕੀਮਤ 47,999 ਰੁਪਏ ਰਹੀ। ਹੁਣ 22 ਕੈਰੇਟ ਸੋਨੇ ਦੀ ਸਪਾਟ ਕੀਮਤ 44,144 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 18 ਕੈਰੇਟ ਦੀ ਕੀਮਤ 36,144 ਰੁਪਏ ‘ਤੇ ਪਹੁੰਚ ਗਈ ਹੈ। ਅੱਜ 14 ਕੈਰੇਟ ਸੋਨੇ ਦਾ ਭਾਅ 28,192 ਰੁਪਏ ਰਿਹਾ। ਸਰਾਫਾ ਬਾਜ਼ਾਰ ‘ਚ ਇਕ ਕਿਲੋ ਚਾਂਦੀ ਦਾ ਭਾਅ 60,939 ਰੁਪਏ ਰਿਹਾ। ਚਾਂਦੀ ਦੀ ਕੀਮਤ ‘ਚ 167 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: