‘ਤੇਰੀ ਮਿੱਟੀ’ ਵਰਗੇ ਮਸ਼ਹੂਰ ਗੀਤ ਗਾਉਣ ਵਾਲੇ ਗਾਇਕ ਬੀ. ਪਰਾਕ ਦੇ ਪਿਤਾ ਵਰਿੰਦਰ ਬੱਚਨ ਦਾ ਦਿਹਾਂਤ ਹੋ ਗਿਆ ਹੈ। ਬੀ. ਪਰਾਕ ਨੇ ਖੁਦ ਸੋਸ਼ਲ ਮੀਡੀਆ ‘ਤੇ ਇਕ ਇਮੋਸ਼ਨਲ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਪੋਸਟ ਦੇ ਨਾਲ ਬੀ. ਪਰਾਕ ਨੇ ਆਪਣੇ ਪਿਤਾ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਉਸ ਨੇ ਪੋਸਟ ਵਿੱਚ ਇਹ ਵੀ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੇ ਚਾਚੇ ਦਾ ਵੀ ਦਿਹਾਂਤ ਹੋ ਗਿਆ ਸੀ।
ਬੀ ਪ੍ਰਾਕ ਨੇ ਪਿਤਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, “ਕੋਈ ਸ਼ਬਦ ਨਹੀਂ, ਮੈਂ ਸੁੰਨ ਹੋ ਗਿਆ ਹਾਂ, ਮੈਂ ਗੁਆਚ ਗਿਆ ਹਾਂ, ਮੈਂ ਟੁੱਟ ਗਿਆ ਹਾਂ। ਪਹਿਲਾਂ ਚਾਚਾ ਅਤੇ ਹੁਣ ਤੁਸੀਂ। ਸੱਚਮੁੱਚ ਤੁਹਾਨੂੰ ਬਹੁਤ ਮਿਸ ਕਰ ਰਿਹਾ ਹਾਂ। ਮੇਰੇ ਗੀਤ ‘ਤੇ ਹਰ ਪ੍ਰਤੀਕਿਰਿਆ ਅਤੇ ਤੁਹਾਡੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ, ਮੈਂ ਬਹੁਤ ਮਿਸ ਕਰਾਂਗਾ ਡੈਡੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਤੁਹਾਨੂੰ ਬਹੁਤ ਮਿਸ ਕਰ ਰਿਹਾ ਹਾਂ। ਮੈਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਅਸ਼ੀਰਵਾਦ ਦਿਓ। RIP ਡੈਡੀ, RIP ਲੀਜੈਂਡ।”
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਹਸਤੀਆਂ ਸਣੇ ਕਈ ਪ੍ਰਸ਼ੰਸਕ ਬੀ. ਪਰਾਕ ਦੀ ਇਸ ਪੋਸਟ ‘ਤੇ ਕਮੈਂਟ ਕਰ ਰਹੇ ਹਨ। ਉਸ ਦੇ ਪਿਤਾ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਦੁੱਖ ਪ੍ਰਗਟ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਬੀ. ਪਰਾਕ ਦੇ ਪਿਤਾ ਵੀ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਅਤੇ ਕੰਪੋਜ਼ਰ ਰਹਿ ਚੁੱਕੇ ਹਨ। ਬੀ. ਪਰਾਕ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਪੰਜਾਬੀ ਸੰਗੀਤ ਨਿਰਮਾਤਾ ਵਜੋਂ ਕੀਤੀ ਅਤੇ ‘ਮਨ ਭਰਿਆ’ ਗੀਤ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਉਸ ਨੇ ਗੀਤਕਾਰ ਜਾਨੀ ਨਾਲ ਵੀ ਕਈ ਵਾਰ ਸਹਿਯੋਗ ਕੀਤਾ ਹੈ।
ਬੀ. ਪਰਾਕ ਨੇ 2019 ਵਿੱਚ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ‘ਕੇਸਰੀ’ ਦੇ ਗੀਤ ‘ਤੇਰੀ ਮਿੱਟੀ’ ਨਾਲ ਬਾਲੀਵੁੱਡ ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਉਸ ਨੇ ‘ਬਰਸਾਤ ਕੀ ਜਾਏ’, ‘ਬੇਸ਼ਰਮ ਬੇਵਫਾ’, ‘ਹੋਏ ਇਸ਼ਕ ਨਾ’, ‘ਕੁਛ ਭੀ ਹੋ ਜਾਏ’, ‘ਕਿਉਂ’, ‘ਫਿਲਹਾਲ’, ‘ਫਿਲਹਾਲ-2’, ‘ਜਿਨ ਕੇ ਲੀਏ’, ‘ਜੰਨਤ’, ‘ਮਨ ਭਰਿਆ’ ‘ਰਾਂਝਣਾ’, ‘ਓ ਸਾਕੀ ਸਾਕੀ’, ਵਰਗੇ ਹਿੱਟ ਗਾਣੇ ਗਾਏ ਹਨ।