GST ਇੰਟੈਲੀਜੈਂਸ ਵੱਲੋਂ ਪ੍ਰਫਿਊਮ ਕਾਰੋਬਾਰੀ ਪੀਯੂਸ਼ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਯੂਸ਼ ਜੈਨ ਤੋਂ 257 ਕਰੋੜ ਰੁਪਏ ਕੈਸ਼ ਮਿਲੇ ਹਨ। ਅੱਜ ਉਸ ਦੇ ਕੰਨੋਜ ਵਾਲੇ ਘਰ ਛਾਪਾ ਮਾਰਿਆ ਗਿਆ, ਜਿਸ ਵਿੱਚ ਇੱਕ ਬੈਗ ਵਿੱਚੋਂ 300 ਚਾਬੀਆਂ ਮਿਲੀਆਂ। ਪੀਯੂਸ਼ ਤੋਂ 300 ਕਰੋੜ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ। ਇਸ ਦੇ ਨਾਲ ਹੀ ਮੁੰਬਈ ਅਤੇ ਦੁਬਈ ‘ਚ ਵੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ।
ਇਸ ਤੋਂ ਪਹਿਲਾਂ ਪੀਯੂਸ਼ ਜੈਨ ਦੇ ਘਰ ਮੈਰਾਥਨ ਰੇਡ ਕੀਤੀ ਗਈ ਸੀ, ਜਿਸ ਵਿੱਚ ਕਈ ਖੁਲਾਸੇ ਹੋਏ। ਜਾਣਕਾਰੀ ਅਨੁਸਾਰ ਪਿਯੂਸ਼ ਜੈਨ ਨੇ ਇੱਕੋ ਕੈਂਪਸ ਵਿੱਚ ਚਾਰ ਘਰ ਬਣਾਏ ਹਨ ਅਤੇ ਉਥੇ ਇੱਕ ਤਹਿਖਾਨਾ ਵੀ ਹੈ। ਹੁਣ ਇਸ ਤਹਿਖਾਨੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀਯੂਸ਼ ਜੈਨ ਦੇ ਘਰ ਛਾਪੇ ‘ਚ ਹੁਣ ਤੱਕ 257 ਕਰੋੜ ਰੁਪਏ ਦੀ ਨਕਦੀ, 15 ਕਿਲੋ ਸੋਨਾ ਤੇ 50 ਕਿਲੋ ਚਾਂਦੀ ਬਰਾਮਦ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕਾਰੋਬਾਰੀ ਪੀਯੂਸ਼ ਜੈਨ ਦਾ ਘਰ ਕਨੌਜ ਦੇ ਜੈਨ ਸਟਰੀਟ ਇਲਾਕੇ ਦੀਆਂ ਤੰਗ ਗਲੀਆਂ ਵਿੱਚ ਬਣਿਆ ਹੋਇਆ ਹੈ। ਅਜਿਹੇ ‘ਚ ਜੀ.ਐੱਸ.ਟੀ ਅਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਅਜੇ ਵੀ ਬੰਦ ਨਹੀਂ ਹੋਈ। ਜਾਣਕਾਰੀ ਮੁਤਾਬਕ ਨੋਟ ਲੁਕਾਏ ਜਾਣ ਦੇ ਸ਼ੱਕ ਵਿੱਚ ਕਈ ਥਾਵਾਂ ਨੂੰ ਤੋੜਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਛਾਪੇਮਾਰੀ 2-3 ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। CGST ਐਕਟ 2017 ਦੀ ਧਾਰਾ 67 ਦਾ ਜ਼ਿਕਰ ਕਰਦੇ ਹੋਏ ਹਰ ਗੇਟ ‘ਤੇ ਸੀਲ ਕਰਨ ਦਾ ਨੋਟਿਸ ਚਿਪਕਾਇਆ ਗਿਆ ਹੈ।
ਚੋਣਾਂ ਤੋਂ ਪਹਿਲਾਂ ਇਹ ਛਾਪੇਮਾਰੀ ਯੂਪੀ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਘਰ ਤੋਂ ਹੋਰ ਕਿੰਨੀ ਦੌਲਤ ਨਿਕਲੇਗੀ, ਇਹ ਜਾਣਨ ਦੀ ਦਿਲਚਸਪੀ ਯੂਪੀ ਦੇ ਆਮ ਲੋਕਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪੀਯੂਸ਼ ਜੈਨ ਦੇ ਦੋਵੇਂ ਪੁੱਤਰਾਂ ਪ੍ਰਤਿਊਸ਼ ਜੈਨ ਅਤੇ ਮੋਲੂ ਜੈਨ ਨੂੰ ਵੀ ਘਰ ਦੇ ਅੰਦਰ ਲਿਜਾ ਕੇ ਪੁੱਛਗਿੱਛ ਕਰ ਰਹੇ ਹਨ।