ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਪੁੱਜੇ। ਇਥੇ ਉਨ੍ਹਾਂ ਨੇ ਨੌਜਵਾਨਾਂ ਲਈ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ 2022 ਵਿਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਪੰਜਾਬ ਵਿਚ ਸਰਕਾਰੀ ਸਕੂਲ 4-5 ਕਮਰਿਆਂ ਦੀ ਬਜਾਏ ਹਰ 25 ਹਜ਼ਾਰ ਆਬਾਦੀ ਪਿੱਛੇ 5 ਹਜ਼ਾਰ ਬੱਚਿਆਂ ਦਾ ਵੱਡਾ ਸਕੂਲ ਬਣਾਇਆ ਜਾਵੇਗ। 50 ਬੱਚਿਆਂ ਪਿੱਛੇ 1 ਅਧਿਆਪਕ ਹੋਵੇਗਾ। ਹਰ ਹਲਕੇ ਵਿਚ 10-12 ਸਕੂਲ ਹੋਣਗੇ।
ਦੂਜਾ ਵੱਡਾ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜਿੰਨੇ ਵੀ ਕਾਲਜ ਤੇ ਯੂਨੀਵਰਸਿਟੀਆਂ ਹਨ ਭਾਵੇਂ ਪ੍ਰਾਈਵੇਟ ਹਨ ਜਾਂ ਸਰਕਾਰੀ, 33 ਫੀਸਦੀ ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਲਿਖੇ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ। ਜਿਹੜੇ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਪ੍ਰਾਈਵੇਟ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਨਗੇ, ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਤੀਜਾ ਐਲਾਨ ‘ਚ ਸ. ਬਾਦਲ ਨੇ ਕਿਹਾ ਕਿ ਕਈ ਮਾਪੇ ਆਪਣੇ ਬੱਚੇ ਬਾਹਰ ਪੜ੍ਹਾਉਣਾ ਚਾਹੁੰਦੇ ਹਨ ਤੇ ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਭੇਜਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਪੈਸੇ ਨਹੀਂ। ਇਸ ਲਈ ਅਕਾਲੀ ਸਰਕਾਰ ਉਨ੍ਹਾਂ ਲਈ ਸਟੂਡੈਂਟ ਕਾਰਡ ਸਕੀਮ ਲੈ ਕੇ ਆ ਰਹੀ ਹੈ। ਜਿਸ ਤਹਿਤ ਜਿਹੜੀ ਯੂਨੀਵਰਿਸਟੀ ਵਿਚ ਬੱਚੇ ਨੂੰ ਦਾਖਲਾ ਮਿਲਦਾ ਹੈ, ਉਸ ਯੂਨੀਵਰਸਿਟੀ ਨੂੰ 10 ਲੱਖ ਤੱਕ ਦਾ ਪੈਸਾ ਪੰਜਾਬ ਸਰਕਾਰ ਵੱਲੋਂ ਭੇਜਿਆ ਜਾਵੇਗਾ। ਇਸ ਲਈ ਕੋਈ ਗਾਰੰਟੀ ਤੇ ਵਿਆਜ ਨਹੀਂ ਲਿਆ ਜਾਵੇਗਾ।
ਚੌਥਾ ਐਲਾਨ ਕਰਦਿਆਂ ਬਾਦਲ ਨੇ ਕਿਹਾ ਕਿ ਜੋ ਬੱਚੇ ਆਪਣੇ ਕੰਮ ਕਰਨਾ ਚਾਹੁੰਦੇ ਹਨ, ਮਕੈਨਿਕ ਬਣਨਾ ਚਾਹੁੰਦੇ ਹਨ ਜਾਂ ਆਪਣੀ ਦੁਕਾਨ ਖੋਲ੍ਹਣਾ ਚਾਹੁੰਦੇ ਹਨ ਤਾਂ ਪੰਜਾਬ ਕੋਆਪ੍ਰੇਟਿਵ ਬੈਂਕ ਤੋਂ 5 ਲੱਖ ਦਾ ਕਰਜ਼ਾ ਉਨ੍ਹਾਂ ਨੂੰ ਦਿੱਤਾ ਜਾਵੇਗਾ, ਉਹ ਵੀ ਬਿਨਾਂ ਕਿਸੇ ਵਿਆਜ ਤੋਂ।
ਪੰਜਵੇਂ ਐਲਾਨ ‘ਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਟੂਰਿਸਟ ਡੈਸਟੀਨੇਸ਼ਨ ਬਣਾਇਆ ਜਾਵੇਗਾ ਤਾਂ ਜੋ ਇਥੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਅੰਮ੍ਰਿਤਸਰ ਵਿਚ ਇਥੇ ਆਈ. ਟੀ. ਹੱਬ ਬਣਾਇਆ ਜਾਵੇਗਾ। ਇਥੇ ਕਨਵੈਨਸ਼ਨ ਟਰੇਡ ਸੈਂਟਰ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਥੇ ਹੀ ਰੋਜ਼ਗਾਰ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਅਕਾਲੀ ਪਾਰਟੀ ਹੀ ਪੰਜਾਬ ਦੀ ਹੈ, ਬਾਕੀ ਸਾਰੀਆਂ ਕੇਂਦਰ ਦੀਆਂ ਪਾਰਟੀਆਂ ਹਨ। ਇਹ 100 ਸਾਲ ਪੁਰਾਣੀ ਪਾਰਟੀ ਹੈ। ਅਸੀਂ ਜੋ ਕਿਹਾ ਕਰਕੇ ਦਿੱਤਾ, ਆਟਾ-ਦਾਲ ਸਕੀਮ, ਪੈਨਸ਼ਨ, ਸ਼ਗਨ, ਐੱਸ. ਸੀ. ਸਕਾਲਰਸ਼ਿਪ, 200 ਯੂਨਿਟ ਬਿਜਲੀ ਮੁਆਫ ਸਾਰੀਆਂ ਸਹੂਲਤਾਂ ਅਕਾਲੀ ਸਰਕਾਰ ਵੱਲੋਂ ਹੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਜਿੰਨੇ ਵੀ ਪੁਲ ਬਣੇ ਹਨ, ਸੜਕਾਂ ਬਣੀਆਂ ਹਨ, ਸਾਰੀਆਂ ਹੀ ਅਕਾਲੀ ਸਰਕਾਰ ਵੇਲੇ ਬਣੀਆਂ ਹਨ।
ਕਾਂਗਰਸ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੰਜ ਸਾਲ ਪੰਜਾਬ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਲੋਕਲ ਬਾਡੀਜ਼ ਮੰਤਰੀ ਸੀ, ਪਰ ਇੱਕ ਵੀ ਕੰਮ ਉਨ੍ਹਾਂ ਨੇ ਨਹੀਂ ਕੀਤਾ। ਕਾਂਗਰਸ ਪਾਰਟੀ ਝੂਠ ਬੋਲਣ ਵਾਲੀ ਪਾਰਟੀ ਹੈ, ਝੂਠੀਆਂ ਸਹੁੰ ਖਾ ਕੇ ਸਾਰਿਆਂ ਨੂੰ ਗੁੰਮਰਾਹ ਕਰਦੀ ਹੈ ਪਰ ਹੁਣ ਪੰਜਾਬ ਵਿਚ ਕਾਂਗਰਸ ਦਾ ਬੁਰਾ ਹਾਲ ਹੈ ਤੇ ਆਮ ਆਦਮੀ ਪਾਰਟੀ ‘ਤੇ ਵੀ ਕੋਈ ਵਿਸ਼ਵਾਸ ਨਹੀਂ ਕਰਦਾ। ਦਿੱਲੀ ਵਿਚ ਕੇਜਰੀਵਾਲ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੈ। ਪੰਜਾਬ ਵਿਚ ਕੁਝ ਕਹਿੰਦਾ ਹੈ ਤੇ ਦਿੱਲੀ ਜਾ ਕੇ ਪੰਜਾਬ ਖਿਲਾਫ ਬਿਆਨ ਦਿੰਦਾ ਹੈ। ਵਾਅਦੇ ਅਜਿਹੇ ਕਰਦਾ ਹੈ ਜੋ ਉਸ ਨੇ ਦਿੱਲੀ ਵਿਚ ਵੀ ਪੂਰੇ ਨਹੀਂ ਕੀਤੇ ਤੇ ਨਾ ਕਦੇ ਇਥੇ ਪੂਰੇ ਕਰਨੇ ਹਨ।