ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਭਾਜਪਾ ਦਾ ਚੋਣ ਬਿਗੁਲ ਵਜਾਉਣ ਜਾ ਰਹੇ ਹਨ। ਇਸ ਲਈ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਵਿਸ਼ਾਲ ਰੈਲੀ ਰੱਖੀ ਗਈ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ। ਇਥੇ ਪਹਿਲਾਂ ਉਹ PGI ਦੇ ਸੈਟੇਲਾਈਟ ਵਿੰਗ ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਨਗੇ।
ਰੈਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਭਾਜਪਾ ਨੇ ਕਮਰ ਕੱਸ ਲਈ ਹੈ। ਇਸ ਲਈ ਮੰਗਲਵਾਰ ਨੂੰ ਜਲੰਧਰ ‘ਚ ਸਟੇਟ ਲੀਡਰਸ਼ਿਪ ਦੀ ਮੀਟਿੰਗ ਬੁਲਾ ਲਈ ਹੈ ਜਿਸ ਵਿਚ ਸੂਬੇ ਤੇ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, 2017 ਵਿਚ ਚੋਣ ਲੜ ਚੁੱਕੇ ਉਮੀਦਵਾਰ, ਸਾਰੇ ਮੋਰਚਿਆਂ ਦੇ ਪ੍ਰਦੇਸ਼ ਪ੍ਰਧਾਨ ਅਤੇ ਜਨਰਲ ਸੈਕ੍ਰੇਟਰੀ, ਲੋਕ ਸਭਾ ਇੰਚਾਰਜ ਤੇ ਪ੍ਰਵਾਸੀ ਜ਼ਿਲ੍ਹਾ ਇੰਚਾਰਜਾਂ ਨੂੰ ਬੁਲਾਇਆ ਗਿਆ ਹੈ।
ਪੰਜਾਬ ਵਿਚ ਭਾਜਪਾ ਇਸ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ। ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਮੰਚ ‘ਤੇ ਦਿਖਣਗੇ। ਇਸ ਤੋਂ ਇਲਾਵਾ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਦੇਵ ਢੀਂਡਸਾ ਵੀ ਰੈਲੀ ਦਾ ਹਿੱਸਾ ਹੋਣਗੇ। ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜ ਰਹੀ ਹੈ। ਜਲੰਧਰ ‘ਚ ਭਾਜਪਾ ਨੇ ਪ੍ਰਦੇਸ਼ ਚੋਣ ਆਫਿਸ ਬਣਾਇਆ ਹੈ, ਉਥੋਂ ਹੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਕਾਂਗਰਸ ਦਾ ਵੀ ਚੋਣ ਪ੍ਰਚਾਰ ਦਾ ਆਗਾਜ਼ ਹੋਵੇਗਾ। ਇਸ ਲਈ ਰਾਹੁਲ ਗਾਂਧੀ 3 ਜਨਵਰੀ ਨੂੰ ਮੋਗਾ ਪਹੁੰਚਣਗੇ। ਇਥੇ ਕਿਲੀ ਚਾਹਲਾਂ ‘ਚ ਕਾਂਗਰਸ ਦੀ ਵੱਡੀ ਚੁਣਾਵੀ ਰੈਲੀ ਹੋਵੇਗੀ। ਅਕਾਲੀ ਦਲ ਨੇ ਵੀ ਮੋਗਾ ਤੋਂ ਹੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 100 ਸਾਲ ਪੂਰੇ ਹੋਣ ‘ਤੇ 14 ਦਸੰਬਰ 2021 ਨੂੰ ਕਿਲੀ ਚਾਹਲਾਂ ‘ਚ ਵੀ ਅਕਾਲੀ ਦਲ ਨੇ ਸ਼ਤਾਬਦੀ ਸਾਲ ਮਨਾਇਆ ਸੀ।